ਦੇਖੋਂ, ਚਿੱਟੇ ਤੋਂ ਵੀ ਜ਼ਿਆਦਾ ਜ਼ਹਿਰੀਲਾ ਹੈ ਮਿਲਾਵਟੀ ਪਨੀਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਿਲਾਵਟੀ ਪਨੀਰ ਚਿੱਟੇ ਤੋਂ ਵੀ ਜ਼ਿਆਦਾ ਹੈ ਨੁਕਸਾਨਦਾਇਕ

Adulterated cheese be careful

ਜੇ ਤੁਸੀਂ ਵੀ ਵਿਆਹਾਂ ‘ਚ ਪਨੀਰ ਖਾਣ ਦੇ ਸ਼ੋਕੀਨ ਹੋ ਤਾਂ ਜਰਾ ਸਾਵਧਾਨ ਰਹੋ। ਦਰਅਸਲ, ਵਿਆਹਾਂ ਵਿਚ ਸੁਆਦ ਨਾਲ ਖਾਧਾ ਜਾਣਾ ਵਾਲਾ ਪਨੀਰ ਮਿਲਾਵਟੀ ਹੁੰਦਾ ਹੈ ਜੋ ਚਿੱਟੇ ਦੇ ਨਸ਼ੇ ਤੋਂ ਵੀ ਜ਼ਿਆਦਾ ਸਾਡੇ ਲਈ ਨੁਕਸਾਨਦਾਇਕ ਹੈ। ਇਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਇਕ ਮੈਰਿਜ ਪੈਲੇਸੇ ਦੀ ਹੈ। ਜਿਸ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰ ਕੇ 80 ਕਿੱਲੋਂ ਮਿਲਾਵਟੀ ਪਨੀਰ ਬਰਾਮਦ ਕੀਤਾ ਹੈ।

ਉੱਧਰ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਭਰ ਕੇ ਲੈਬੲਰਟਰੀ ਵਿਚ ਭੇਜ ਦਿੱਤੇ ਗਏ ਹਨ। ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਜੋ ਲੋਕਾਂ ਵੱਲੋਂ ਵੱਧ ਤੋਂ ਵੱਧ ਸ਼ੇਅਰ ਕੀਤੀ ਜਾ ਰਹੀ। ਇੰਨਾਂ ਹੀ ਨਹੀ ਲੋਕਾਂ ਵੱਲੋਂ ਵੀਡੀਓ ‘ਤੇ ਕੁਮੈਟ ਕਰਕੇ ਕਿਹਾ ਜਾ ਰਿਹਾ ਹੈ ਕਿ ਜੋ ਵਿਅਕਤੀ ਇਨਸਾਨ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ।

ਅਜਿਹੇ ਲੋਕਾਂ ‘ਤੇ ਕਾਨੂੰਨੀ ਕਾਰਵਾਈ ਕਰ ਕੇ ਫ਼ਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਕਾਬਲੇਗੌਰ ਹੈ ਕਿ ਪੰਜਾਬ ਵਿਚ ਹਰ ਰੋਜ਼ 360 ਲੱਖ ਲੀਟਰ ਸਟੈਂਡਰਡ ਦੁੱਧ ਦਾ ਉਤਪਾਦਨ ਹੁੰਦਾ ਹੈ ਜਦਕਿ ਖਪਤ 680 ਲੱਖ ਲੀਟਰ ਦੁੱਧ ਦੀ ਹੁੰਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ 320 ਲੱਖ ਲੀਟਰ ਦੁੱਧ ਮਿਲਾਵਟੀ ਹੁੰਦਾ ਹੈ। ਜੇ ਗੱਲ ਕਰੀਏ ਪਨੀਰ ਦੀ, ਤਾਂ ਮਿਲਾਵਟੀ ਦੁੱਧ ਦੀ ਸਭ ਤੋਂ ਜ਼ਿਆਦਾ ਵਰਤੋਂ ਪਨੀਰ ਬਣਾਉਣ ਲਈ ਹੀ ਕੀਤੀ ਜਾਂਦੀ ਹੈ।

ਸੂਬੇ 'ਚ ਕਰੀਬ 60 ਹਜ਼ਾਰ ਕਿਲੋ ਪਨੀਰ ਰੋਜ਼ ਤਿਆਰ ਕੀਤਾ ਜਾਂਦਾ ਹੈ, ਜਿਸ 'ਚੋਂ ਸਿਰਫ਼ 20 ਹਜ਼ਾਰ ਕਿਲੋ ਸਟੈਂਡਰਡ ਦੁੱਧ ਤੋਂ ਬਣਦਾ ਹੈ ਅਤੇ ਬਾਕੀ 40 ਹਜ਼ਾਰ ਕਿਲੋ ਮਿਲਾਵਟੀ ਪਨੀਰ ਹੁੰਦਾ ਹੈ। ਦੱਸ ਦੇਈਏ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬੇ ਭਰ ‘ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਵਿਚ ਲਗਾਤਾਰ ਮਿਲਾਵਟੀ ਪਨੀਰ ਅਤੇ ਦੁੱਧ ਬਰਾਮਦ ਕੀਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।