ਛੇ ਮਹੀਨਿਆਂ ਤੋਂ ਨਹੀਂ ਹੋਇਆ ਭੁਗਤਾਨ ਤਾਂ ਰੁਕਿਆ ਕੂੜਾ ਚੁੱਕਣ ਦਾ ਕੰਮ  

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਹਿਰ ਤੋਂ ਹਰ ਦਿਨ 800 ਤੋਂ ਇਕ ਹਜ਼ਾਰ ਟਨ ਕੋਲ ਕੂੜਾ ਇਕੱਤਰ ਹੁੰਦਾ ਹੈ।

Garbage stopped after payment was not received for six months

ਗੁੜਗਾਓਂ: ਸ਼ਹਿਰ ਵਿਚ ਦੋ ਦਿਨ ਤੋਂ ਕੂੜੇ ਦੇ ਢੇਰ ਲੱਗਣ ਲੱਗ ਪਏ ਹਨ। ਕੂੜਾ ਘਰਾਂ ਵਿਚੋਂ ਤਾਂ ਚੁੱਕਿਆ ਜਾ ਰਿਹਾ ਹੈ ਪਰ ਟ੍ਰਾਂਸਫਰ ਸੈਂਟਰਾਂ ਤੋਂ ਅੱਗੇ ਪਲਾਂਟ ਤਕ ਨਹੀਂ ਜਾ ਰਿਹਾ। ਵੱਡੀਆਂ ਗੱਡੀਆਂ ਨਾਲ ਇਸ ਨੂੰ ਸ਼ਹਿਰ ਤੋਂ ਪਲਾਂਟ ਤਕ ਲਿਜਾਇਆ ਜਾਂਦਾ ਸੀ ਪਰ ਛੇ ਮਹੀਨਿਆਂ ਤੋਂ ਪੇਮੇਂਟ ਨਾ ਹੋਣ ਤੇ ਦੋ ਦਿਨ ਪਹਿਲਾਂ ਟ੍ਰਾਂਸਪੋਰਟ ਨੇ ਟ੍ਰਾਂਸਫਰ ਸੈਂਟਰਾਂ ਤੋਂ ਕੂੜਾ ਚੁੱਕਣਾ ਬੰਦ ਕਰ ਦਿੱਤਾ ਹੈ। ਇਸ ਨਾਲ ਘਰਾਂ ਤੋਂ ਕੂੜਾ ਚੁੱਕਣ ਵਾਲਿਆਂ ਦੇ ਸਾਹਮਣੇ ਕੂੜਾ ਡੰਪ ਕਰਨ ਦੀ ਸਮੱਸਿਆ ਆ ਗਈ ਹੈ।

ਹੁਣ ਇਹ ਸਮੱਸਿਆ ਘਰਾਂ ਤਕ ਵੀ ਆਵੇਗੀ ਜਦੋਂ ਕੂੜਾ ਚੁੱਕਣ ਵਾਲੇ ਗੱਡੀਆਂ ਨਹੀਂ ਪਹੁੰਚਾਉਣਗੇ। ਕੰਪਨੀ ਨੂੰ ਜਿੱਥੇ ਕਰੋੜਾਂ ਦੀ ਪੇਮੇਂਟ ਟ੍ਰਾਂਸਪੋਰਟ ਨੂੰ ਕਰਨੀ ਹੈ ਉੱਥੇ ਹੀ ਕੰਪਨੀ ਦਾ ਵੀ ਨਗਰ ਨਿਗਮ ਕੋਲ ਕਰੀਬ 15 ਕਰੋੜ ਦਾ ਬਿਲ ਪਾਸ ਹੋਣਾ ਬਾਕੀ ਹੈ। ਸ਼ਹਿਰ ਤੋਂ ਹਰ ਦਿਨ 800 ਤੋਂ ਇਕ ਹਜ਼ਾਰ ਟਨ ਕੋਲ ਕੂੜਾ ਇਕੱਤਰ ਹੁੰਦਾ ਹੈ। ਇਹ ਕੂੜਾ ਘਰਾਂ, ਮਾਰਕਿਟ, ਇੰਡਸਟ੍ਰੀ ਏਰੀਆ ਆਦਿ ਤੋਂ ਇਕੱਤਰ ਹੋ ਕੇ ਟ੍ਰਾਂਸਫਰ ਸੈਂਟਰਾਂ ਤਕ ਛੋਟੀ ਗੱਡੀ ਤੋਂ ਆਉਂਦਾ ਹੈ।

ਛੇ ਮਹੀਨਿਆਂ ਦਾ ਕਰੀਬ ਸਾਢੇ ਤਿੰਨ ਕਰੋੜ ਦਾ ਬਕਾਇਆ ਕੰਪਨੀ ਤੇ ਦਸਿਆ ਜਾ ਰਿਹਾ ਹੈ। ਕੂੜਾ ਚੁੱਕਣ ਵਾਲੀ ਗੱਡੀ ਦੇ ਡ੍ਰਾਈਵਰ ਨੇ ਕਿਹਾ ਕਿ ਟ੍ਰਾਂਸਫਰ ਸੈਂਟਰ ਤੇ ਕੂੜਾ ਪਾਉਣ ਦੀ ਜਗ੍ਹਾ ਨਹੀਂ ਹੈ। ਜਦੋਂ ਉਹ ਇਕ ਦਿਨ ਪਹਿਲਾਂ ਖਾਂਡਸਾ ਪਿੰਡ ਵਿਚ ਕੂੜਾ ਪਾਉਣ ਗਏ ਤਾਂ ਸਥਾਨਕ ਲੋਕਾਂ ਨੇ ਉਹਨਾਂ ਨਾਲ ਮਾਰਕੁੱਟ ਕੀਤੀ। ਇਕੋਗ੍ਰੀਨ ਕੰਪਨੀ ਏਰੀਆ ਮੈਨੇਜਰ ਸ਼ੁਭੇਂਦੂ ਸਿੰਘ ਨੇ ਕਿਹਾ ਕਿ ਟ੍ਰਾਂਸਪੋਰਟ ਨੂੰ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੇਣੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।