ਦਿੱਲੀ ਦੰਗੇ ਅਚਾਨਕ ਨਹੀਂ ਹੋਏ, ਇਹ ਸਾਜ਼ਿਸ਼ ਦਾ ਨਤੀਜਾ ਸੀ- Delhi High Court
ਫਰਵਰੀ 2020 ਦੌਰਾਨ ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਦੰਗਿਆਂ ਨੂੰ ਪਹਿਲਾਂ ਤੋਂ ਤਿਆਰ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ।
ਨਵੀਂ ਦਿੱਲੀ: ਫਰਵਰੀ 2020 ਦੌਰਾਨ ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਦੰਗਿਆਂ ਨੂੰ ਪਹਿਲਾਂ ਤੋਂ ਤਿਆਰ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ। ਦੰਗੇ ਕਿਸੇ ਘਟਨਾ ਦੀ ਪ੍ਰਤੀਕਿਰਿਆ ਕਾਰਨ ਨਹੀਂ ਹੋਏ ਸਨ। ਅਦਾਲਤ ਨੇ ਦਿੱਲੀ ਦੰਗਿਆਂ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਇਹ ਗੱਲ ਕਹੀ ਹੈ।
ਹੋਰ ਪੜ੍ਹੋ: ਮਹਿੰਗਾਈ ਦੀ ਮਾਰ! ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪੈਟਰੋਲ ਵੀ ਹੋਇਆ ਮਹਿੰਗਾ
ਅਦਾਲਤ ਨੇ ਕਿਹਾ ਕਿ ਦਿੱਲੀ ਦੇ ਦੰਗੇ ਇਕ ਪਲ ਦੇ ਜਨੂੰਨ ਵਿਚ ਨਹੀਂ ਭੜਕਾਏ ਗਏ ਬਲਕਿ ਇਕ ਯੋਜਨਾਬੱਧ ਤਰੀਕੇ ਨਾਲ ਭੜਕਾਏ ਗਏ ਸਨ। ਇਹ ਸਭ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਹਾਈ ਕੋਰਟ ਵਿਚ 27 ਸਤੰਬਰ ਨੂੰ ਦਿੱਲੀ ਦੰਗਿਆਂ ਵਿਚ ਹੈੱਡ ਕਾਂਸਟੇਬਲ ਰਤਨ ਲਾਲ ਦੀ ਕਥਿਤ ਹੱਤਿਆ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਆਰੋਪੀ ਮੁਹੰਮਦ ਇਬਰਾਹਿਮ ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।
ਹੋਰ ਪੜ੍ਹੋ: ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਹੋਂਦ ਨੂੰ ਅਮਰ ਰੱਖੀਏ- ਚਰਨਜੀਤ ਸਿੰਘ ਚੰਨੀ
ਅਦਾਲਤ ਨੇ ਜ਼ਮਾਨਤ ਪਟੀਸ਼ਨ 'ਤੇ ਵਿਚਾਰ ਕਰਦਿਆਂ ਕਿਹਾ ਕਿ ਘਟਨਾ ਸਥਾਨ ਦੇ ਆਸ -ਪਾਸ ਦੇ ਸੀਸੀਟੀਵੀ ਕੈਮਰੇ ਯੋਜਨਾ ਤਹਿਤ ਨਸ਼ਟ ਕਰ ਦਿੱਤੇ ਗਏ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਦੰਗੇ ਅਚਾਨਕ ਨਹੀਂ ਭੜਕੇ ਸੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਕਿਹਾ ਕਿ, “ਇਲਾਕੇ ਵਿਚ ਸੀਸੀਟੀਵੀ ਕੈਮਰਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਬੰਦ ਕਰਨਾ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਦਰਸਾਉਂਦਾ ਹੈ ਕਿ ਹਰ ਚੀਜ਼ ਪਹਿਲਾਂ ਤੋਂ ਪਲਾਨ ਕੀਤੀ ਗਈ ਸੀ। ਇਹ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਲਈ ਕੀਤਾ ਗਿਆ। ਇਹ ਵੀ ਦਿਖ ਰਿਹਾ ਹੈ ਕਿ ਕਿਵੇਂ ਅਣਗਿਣਤ ਦੰਗਾਕਾਰੀ ਡੰਡਿਆਂ ਅਤੇ ਬੈਟ ਨਾਲ ਬਾਹਰ ਆਏ ਅਤੇ ਪੁਲਿਸ ਅਧਿਕਾਰੀਆਂ 'ਤੇ ਹਮਲਾ ਕੀਤਾ”।
ਹੋਰ ਪੜ੍ਹੋ: PM ਮੋਦੀ ਪੇਸ਼ ਕਰਨਗੇ 35 ਫਸਲਾਂ ਦੀਆਂ ਕਿਸਮਾਂ, ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨਾਲ ਕਰਨਗੇ ਗੱਲਬਾਤ
ਦੱਸ ਦਈਏ ਕਿ ਇਬਰਾਹਿਮ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਫਰਵਰੀ ਵਿਚ ਹੋਏ ਦਿੱਲੀ ਦੰਗਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਮੁਹੰਮਦ ਇਬਰਾਹਿਮ ਕਥਿਤ ਤੌਰ ’ਤੇ ਹੱਥ ਵਿਚ ਤਲਵਾਰ ਨਾਲ ਦੇਖਿਆ ਗਿਆ ਸੀ।