MP: ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਬੋਲੀ BSP ਵਿਧਾਇਕ- ‘ਆਟੇ 'ਚ ਲੂਣ ਜਿੰਨੀ ਰਿਸ਼ਵਤ ਤਾਂ ਚੱਲਦੀ ਹੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ PM ਆਵਾਸ ਯੋਜਨਾ ਦੇ ਨਾਂ 'ਤੇ ਸਹਾਇਕ, ਸਕੱਤਰ ਹਜ਼ਾਰਾਂ ਰੁਪਏ ਵਸੂਲ ਰਹੇ ਹਨ।

BSP MLA Ram Bai Singh

 

ਦਮੋਹ: ਰੁਜ਼ਗਾਰ ਨਾ ਮਿਲਣ ਕਾਰਨ ਅਤੇ ਮਹਿੰਗਾਈ ਦੀ ਮਾਰ ਦੇ ਵਿਚਕਾਰ, ਆਮ ਇਨਸਾਨ ਭ੍ਰਿਸ਼ਟਾਚਾਰ (Corruption) ਤੋਂ ਪ੍ਰੇਸ਼ਾਨ ਹੈ। ਪਰ ਇਨ੍ਹਾਂ ਮੁਸੀਬਤਾਂ ਦੇ ਵਿਚਕਾਰ, ਮੱਧ ਪ੍ਰਦੇਸ਼ ਦੇ ਬਹੁਜਨ ਸਮਾਜ ਪਾਰਟੀ (BSP) ਦੇ ਵਿਧਾਇਕ ਰਾਮ ਬਾਈ ਸਿੰਘ (MLA Ram Bai Singh) ਦਾ ਕਹਿਣਾ ਹੈ ਕਿ ਆਟੇ ਵਿਚ ਲੂਣ ਜਿੰਨੀ ਰਿਸ਼ਵਤ (Little Bribe is ok) ਤਾਂ ਚੱਲ ਸਕਦੀ ਹੈ, ਜੇ ਕੋਈ 1000 ਰੁਪਏ ਤੱਕ ਰਿਸ਼ਵਤ ਲੈਂਦਾ ਹੈ ਤਾਂ ਗਲਤ ਨਹੀਂ ਹੈ ਪਰ ਇਸ ਤੋਂ ਜ਼ਿਆਦਾ ਰਿਸ਼ਵਤ ਲੈਣਾ ਠੀਕ ਨਹੀਂ ਹੈ।

ਹੋਰ ਪੜ੍ਹੋ: ਮਹਿੰਗਾਈ ਦੀ ਮਾਰ! ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪੈਟਰੋਲ ਵੀ ਹੋਇਆ ਮਹਿੰਗਾ

ਦਰਅਸਲ, ਮੱਧ ਪ੍ਰਦੇਸ਼ (MP) ਦੇ ਦਮੋਹ ਜ਼ਿਲ੍ਹੇ ਵਿਚ ਕੁਝ ਲੋਕ ਅਧਿਕਾਰੀਆਂ ਦੀ ਸ਼ਿਕਾਇਤ ਲੈ ਕੇ ਬਸਪਾ ਦੀ ਮਸ਼ਹੂਰ ਵਿਧਾਇਕ ਰਾਮ ਬਾਈ ਸਿੰਘ ਦੇ ਕੋਲ ਪਹੁੰਚੇ ਸਨ। ਉਨ੍ਹਾਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਪੀਐਮ ਆਵਾਸ ਯੋਜਨਾ (PM Awas Yojana) ਦੇ ਨਾਂ 'ਤੇ ਸਹਾਇਕ, ਸਕੱਤਰ ਹਜ਼ਾਰਾਂ ਰੁਪਏ ਵਸੂਲ ਰਹੇ ਹਨ। ਇਸ ਤੋਂ ਬਾਅਦ, ਵਿਧਾਇਕ ਨੇ ਪਿੰਡ ਪਹੁੰਚ ਕੇ ਇੱਕ ਜਨਤਕ ਚੌਪਾਲ ਲਗਾਇਆ, ਜਿਸ ਵਿਚ ਪਿੰਡ ਵਾਸੀਆਂ ਨੇ ਅਧਿਕਾਰੀਆਂ ਦੇ ਸਾਹਮਣੇ ਉਨ੍ਹਾਂ ਦੀ ਸ਼ਿਕਾਇਤ ਕੀਤੀ।

ਹੋਰ ਪੜ੍ਹੋ: ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਹੋਂਦ ਨੂੰ ਅਮਰ ਰੱਖੀਏ- ਚਰਨਜੀਤ ਸਿੰਘ ਚੰਨੀ

ਹੋਰ ਪੜ੍ਹੋ: PM ਮੋਦੀ ਪੇਸ਼ ਕਰਨਗੇ 35 ਫਸਲਾਂ ਦੀਆਂ ਕਿਸਮਾਂ, ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨਾਲ ਕਰਨਗੇ ਗੱਲਬਾਤ

ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਅਧਿਕਾਰੀ 5 ਤੋਂ 10 ਹਜ਼ਾਰ ਰੁਪਏ ਤੱਕ ਦੀ ਰਿਸ਼ਵਤ ਲੈਂਦੇ ਹਨ। ਇਸ ਨੂੰ ਲੈ ਕੇ ਵਿਧਾਇਕ ਰਾਮ ਬਾਈ ਨੇ ਕਿਹਾ ਕਿ, “ਥੋੜਾ-ਬਹੁਤ ਤਾਂ ਚੱਲ ਜਾਂਦਾ ਹੈ, ਪਰ ਗਰੀਬ ਵਿਅਕਤੀ ਤੋਂ ਹਜ਼ਾਰਾਂ ਰੁਪਏ ਨਹੀਂ ਲੈਣੇ ਚਾਹੀਦੇ। ਜੇ ਅਸੀਂ ਇੱਕ ਹਜ਼ਾਰ ਰੁਪਏ ਵੀ ਲੈ ਲਈਏ ਤਾਂ ਕੋਈ ਸਮੱਸਿਆ ਨਹੀਂ ਹੈ, ਪਰ 1.25 ਲੱਖ ਦੇ ਘਰ ਵਿਚੋਂ 5-10 ਹਜ਼ਾਰ ਦੀ ਰਿਸ਼ਵਤ ਲੈਣਾ ਗਲਤ ਹੈ।” ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਪਠਾਰੀਆ ਤੋਂ ਵਿਧਾਇਕ ਰਾਮ ਬਾਈ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੀ ਹੈ।