ਔਰਤ ਦਾ ਦੁੱਗਣੀ ਉਮਰ ਦੇ ਵਿਅਕਤੀ ਨਾਲ ਜ਼ਬਰੀ ਵਿਆਹ ਕਰਨਾ ਚਾਹੁੰਦਾ ਸੀ ਪਰਿਵਾਰ, ਅਦਾਲਤ ਨੇ ਕੀਤਾ ਬਚਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਔਰਤ ਦੇ ਰਿਸ਼ਤੇਦਾਰ ਕਥਿਤ ਤੌਰ 'ਤੇ ਉਸ ਦੇ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਸਬੰਧਾਂ ਦੇ ਖ਼ਿਲਾਫ਼ ਹਨ

Orders issued by the court

 

ਰਾਂਚੀ: ਝਾਰਖੰਡ ਹਾਈ ਕੋਰਟ ਉਸ 26 ਸਾਲਾ ਔਰਤ ਦੇ ਬਚਾਅ ਵਿਚ ਅੱਗੇ ਆਇਆ, ਜਿਸ ਦੇ ਰਿਸ਼ਤੇਦਾਰ ਕਥਿਤ ਤੌਰ 'ਤੇ ਉਸ ਦੀ ਉਮਰ ਤੋਂ ਦੁੱਗਣੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਔਰਤ ਦੇ ਰਿਸ਼ਤੇਦਾਰ ਕਥਿਤ ਤੌਰ 'ਤੇ ਉਸ ਦੇ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਸਬੰਧਾਂ ਦੇ ਖ਼ਿਲਾਫ਼ ਹਨ।

ਜਸਟਿਸ ਐਸ ਕੇ ਦਿਵੇਦੀ ਨੇ ਰਾਂਚੀ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਨੂੰ ਮਾਮਲੇ ਵਿਚ ਦਖਲ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਰਾਂਚੀ ਜ਼ਿਲ੍ਹੇ ਦੀ ਰਹਿਣ ਵਾਲੀ ਮੁਸਲਿਮ ਔਰਤ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਾ ਕੀਤਾ ਜਾਵੇ।

ਔਰਤ ਨੇ ਇੱਕ ਅਪਰਾਧਿਕ ਰਿੱਟ ਪਟੀਸ਼ਨ ਦਾਇਰ ਕਰ ਕੇ ਆਰੋਪ ਲਾਇਆ ਸੀ ਕਿ ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਚਾਹੁੰਦੇ ਸਨ ਕਿ ਉਹ ਇੱਕ 52 ਸਾਲਾ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਏ ਕਿਉਂਕਿ ਉਹ ਇੱਕ ਹਿੰਦੂ ਨੌਜਵਾਨ ਨਾਲ ਪਿਆਰ ਕਰਦੀ ਸੀ।

ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਨੂੰ ਕਿਹਾ ਕਿ ਬਿਨੈਕਾਰ ਦਾ ਪੂਰਾ ਮਾਮਲਾ ਸੁਣ ਕੇ ਬਣਦੀ ਕਾਰਵਾਈ ਕਰਨ।