Hathras Murder News: ਹਾਥਰਸ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਸਕੂਲ ਦੀ ਤਰੱਕੀ ਲਈ ਦੂਜੀ ਜਮਾਤ ਦੇ ਬੱਚੇ ਦੀ ਦਿੱਤੀ ਬਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Hathras Murder News: ਸਕੂਲ ਪ੍ਰਬੰਧਕ ਸਮੇਤ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Hathras Schoolboy Murder News

Hathras Schoolboy Murder News: ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਇਕ ਸਕੂਲ ਅੰਦਰ ਇੱਕ 7 ਸਾਲ ਦੇ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਕਤਲੇਆਮ ਨੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਪੁਲਿਸ ਨੂੰ ਹੁਣ ਇਸ ਮਾਮਲੇ 'ਚ ਵੱਡੀ ਕਾਮਯਾਬੀ ਮਿਲੀ ਹੈ। ਕਤਲ ਵਿੱਚ ਸ਼ਾਮਲ ਸਕੂਲ ਪ੍ਰਬੰਧਕ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਦੇ ਨਾਲ ਹੀ ਮਾਮਲੇ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਹਨ, ਜਿਸ ਕਾਰਨ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਸਕੂਲ ਪ੍ਰਬੰਧਕ ਦੇ ਪਿਤਾ ਨੇ ਇਹ ਸਭ ਕੁਝ ਕਰਵਾਇਆ ਸੀ। ਉਹ ਵੀ ਸਿਰਫ਼ ਤਾਂ ਜੋ ਉਨ੍ਹਾਂ ਦਾ ਸਕੂਲ ਤਰੱਕੀ ਕਰ ਸਕੇ। ਇੰਨਾ ਹੀ ਨਹੀਂ ਉਸ ਨੇ ਇਕ ਹੋਰ ਵਿਦਿਆਰਥੀ ਦੀ ਬਲੀ ਦੇਣ ਦੀ ਵੀ ਯੋਜਨਾ ਬਣਾਈ ਸੀ। ਪਰ ਉਹ ਇਸ ਵਿੱਚ ਅਸਫਲ ਰਹੇ। ਉਹ ਬੱਚਾ ਖੁਸ਼ਕਿਸਮਤ ਸੀ ਕਿ ਉਸ ਦੀ ਜਾਨ ਬਚ ਗਈ। ਮਾਮਲਾ ਸਾਹਪਾਊ ਕੋਤਵਾਲੀ ਇਲਾਕੇ ਦੇ ਪਿੰਡ ਰਸਗਵਾਂ ਦਾ ਹੈ।

ਡੀਐਲ ਪਬਲਿਕ ਰਿਹਾਇਸ਼ੀ ਸਕੂਲ ਇੱਥੇ ਸਥਿਤ ਹੈ। ਸਕੂਲ 'ਚ ਦੂਜੀ ਜਮਾਤ 'ਚ ਪੜ੍ਹਦਾ 11 ਸਾਲਾ ਵਿਦਿਆਰਥੀ ਕ੍ਰਿਤਾਰਥ ਕੁਸ਼ਵਾਹਾ ਤੁਰਸੇਨ ਦਾ ਰਹਿਣ ਵਾਲਾ ਸੀ। ਕ੍ਰਿਤਾਰਥ ਦਾ ਕੁਝ ਦਿਨ ਪਹਿਲਾਂ ਕਤਲ ਹੋ ਗਿਆ ਸੀ। ਸਕੂਲ ਪ੍ਰਬੰਧਕ ਦੀ ਕਾਰ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਸੀ। ਇਸ ਸਬੰਧੀ ਕ੍ਰਿਤਾਰਥ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ 23 ਸਤੰਬਰ ਨੂੰ ਸਕੂਲ ਪ੍ਰਬੰਧਕ ਸਮੇਤ ਕੁਝ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।

ਪੁਲਿਸ ਅਧਿਕਾਰੀ ਨੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ। ਹੁਣ ਜਦੋਂ ਪੁਲਿਸ ਨੇ ਪੰਜ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਪ੍ਰਬੰਧਕ ਦਿਨੇਸ਼ ਬਘੇਲ ਦੇ ਪਿਤਾ ਜਸ਼ੋਧਨ ਸਿੰਘ ਨੇ ਸਕੂਲ ਦੀ ਤਰੱਕੀ ਲਈ ਬੱਚੇ ਦੀ ਬਲੀ ਦੇਣ ਦੀ ਯੋਜਨਾ ਬਣਾਈ ਸੀ। ਉਸ ਨੂੰ ਦੋ ਬੱਚਿਆਂ ਦੀ ਬਲੀ ਦੇਣੀ ਸੀ। ਇਕ ਬੱਚੇ ਦੀ ਬਲੀ ਤਾਂ ਦੇ ਦਿੱਤੀ ਜਦਕਿ ਦੂਜੇ ਦੀ ਬਲੀ ਦੇਣ ਵਿਚ ਅਸਫਲ ਰਹੇ।