ਅਰਵਿੰਦ ਕੇਜਰੀਵਾਲ ਮਾਣਹਾਨੀ ਕੇਸ 'ਚ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਮਾਣਹਾਨੀ ਕੇਸ 'ਚ ਬਰੀ

image

ਨਵੀਂ ਦਿੱਲੀਂ, 28 ਅਕਤੂਬਰ: ਦਿੱਲੀ ਦੀ ਇਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਸੰਸਦ ਰਮੇਸ਼ ਬਿਧੂੜੀ ਵਲੋਂ ਦਾਇਰ ਮਾਣਹਾਨੀ ਕੇਸ 'ਚ ਬਰੀ ਕਰ ਦਿਤਾ ਹੈ। ਸੰਸਦ ਮੈਂਬਰ ਬਿਧੂੜੀ ਨੇ ਸਾਲ 2016 ਵਿਚ ਕੇਜਰੀਵਾਲ ਵਿਰੁਧ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ਦਰਜ ਕੀਤੀ ਸੀ। ਦਰਅਸਲ ਰਮੇਸ਼ ਬਿਧੂੜੀ ਨੇ ਕੇਜਰੀਵਾਲ 'ਤੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਨੇ 2016 ਵਿਚ ਇਕ ਨਿਊਜ਼ ਚੈਨਲ ਨੂੰ ਦਿਤੇ ਇੰਟਰਵਿਊ 'ਚ ਉਨ੍ਹਾਂ ਨੂੰ ਅਪਰਾਧੀ ਕਿਹਾ ਸੀ। ਸੰਸਦ ਮੈਂਬਰ ਬਿਧੂੜੀ ਨੇ ਅਦਾਲਤ 'ਚ ਕਿਹਾ ਸੀ ਕਿ ਕੇਜਰੀਵਾਲ ਦੇ ਬਿਆਨ ਤੋਂ ਉਨ੍ਹਾਂ ਦਾ ਅਕਸ ਖ਼ਰਾਬ ਹੋਇਆ ਹੈ। ਦੱਖਣੀ ਦਿੱਲੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਬਿਧੂੜੀ ਵਲੋਂ ਕੇਜਰੀਵਾਲ ਵਿਰੁਧ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-500 (ਮਾਣਹਾਨੀ) ਤਹਿਤ ਸ਼ਿਕਾਇਤ ਦਾਇਰ ਕੀਤੀ ਸੀ।  (ਪੀ.ਟੀ.ਆਈ)

image