ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਯੋਗੇਸ਼ ਤਿਆਗੀ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੇਸ਼ ਤਿਆਗੀ ਤੇ ਡਿਉਟੀ 'ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲੱਗੇ ਹਨ।

du

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਯੋਗੇਸ਼ ਤਿਆਗੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦੌਰਾਨ ਰਾਸ਼ਟਰਪਤੀ ਨੇ ਉਪ ਕੁਲਪਤੀ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੱਸ ਦੇਈਏ ਕਿ ਯੋਗੇਸ਼ ਤਿਆਗੀ ਤੇ ਡਿਉਟੀ 'ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲੱਗੇ ਹਨ।

ਕੋਵਿੰਦ ਨੇ ਪ੍ਰਸ਼ਾਸਨਿਕ ਖਾਮੀਆਂ ਲਈ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੇ ਸਿੱਖਿਆ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਦੇ ਅਨੁਸਾਰ, ਤਿਆਗੀ ਦੀ ਯੂਨੀਵਰਸਿਟੀ ਤੋਂ ਅਣਅਧਿਕਾਰਤ ਗੈਰਹਾਜ਼ਰੀ ਉਸਦੇ ਖਿਲਾਫ ਜਾਂਚ ਸ਼ੁਰੂ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਜਾਣਕਾਰੀ ਮੁਤਾਬਿਕ ਤਿਆਗੀ 2 ਜੁਲਾਈ ਤੋਂ ਛੁੱਟੀ ਤੇ ਹੈ। ਉਸਨੇ ਐਮਰਜੈਂਸੀ ਡਾਕਟਰੀ ਸਥਿਤੀ ਦੇ ਤਹਿਤ ਛੁੱਟੀ ਲਈ ਸੀ ਅਤੇ ਏਮਜ਼ ਵਿੱਚ ਦਾਖਲ ਹੋ ਗਿਆ ਸੀ। ਸਰਕਾਰ ਨੇ ਤਿਆਗੀ ਦੀ ਗੈਰ ਹਾਜ਼ਰੀ ਦੌਰਾਨ ਪ੍ਰੋ-ਵਾਈਸ-ਚਾਂਸਲਰ ਪੀ ਸੀ ਜੋਸ਼ੀ ਨੂੰ 17 ਜੁਲਾਈ ਨੂੰ ਵੀ-ਸੀ ਦਾ ਚਾਰਜ ਸੌਂਪ ਦਿੱਤਾ ਸੀ।