ਝਾਰਖੰਡ 'ਚ ਜੰਗਲੀ ਹਾਥੀਆਂ ਨੇ ਝੋਨੇ ਦੀ ਫਸਲ ਕੀਤੀ ਤਬਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਪ੍ਰਬੰਧਾਂ ਤਹਿਤ ਬਣਦਾ ਮੁਆਵਜ਼ਾ ਦਿੱਤਾ ਜਾਵੇ।

Wild elephants

ਝਾਰਖੰਡ: ਗੜ੍ਹਵਾ ਵਿਖੇ ਭੰਡਰੀਆ ਬਲਾਕ ਅਧੀਨ ਪੈਂਦੇ ਪਿੰਡ ਮਹੂੰਗਈ 'ਚ ਜੰਗਲੀ ਹਾਥੀਆਂ ਨੇ ਝੋਨੇ ਦੀ ਫਸਲ ਕੁਚਲ ਕੇ ਬਰਬਾਦ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਖੇਤ ਵਸਨੀਕ ਰਾਜਨ ਕਿਸਪੋਟਾ ਦੇ ਹਨ ਜਿਸ ਨੂੰ ਜੰਗਲੀ ਹਾਥੀਆਂ ਦੇ ਝੁੰਡ ਨੇ ਕੁਚਲ ਕੇ ਤਬਾਹ ਕਰ ਦਿੱਤਾ। ਪੀੜਤ ਰਾਜਨ ਕਿਸਪੋਟਾ ਨੇ ਦੱਸਿਆ ਕਿ ਹਾਥੀ ਨੇ ਪੀਪਰਾ ਪਿੰਡ ਵਿੱਚ ਕਰੀਬ 10 ਕਥਾ ਜ਼ਮੀਨ ਵਿੱਚ ਝੋਨੇ ਦੀ ਫਸਲ ਨੂੰ ਕੁਚਲ ਦਿੱਤਾ। 

ਉਨ੍ਹਾਂ ਦੱਸਿਆ ਕਿ ਹਾਥੀਆਂ ਦਾ ਇੱਕ ਝੁੰਡ ਰਾਤ ਨੂੰ ਜੰਗਲਾਂ ਤੋਂ ਬਾਹਰ ਉਨ੍ਹਾਂ ਝੋਨੇ ਦੇ ਖੇਤਾਂ ਵਿੱਚ ਆਇਆ ਤੇ ਝੋਨੇ ਨੂੰ ਪੈਰਾਂ ਨਾਲ ਕੁਚਲ ਦਿੱਤਾ। ਇਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਪ੍ਰਬੰਧਾਂ ਤਹਿਤ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਦਰਅਸਲ ਕੁਝ ਸਮੇ ਪਹਿਲਾ ਵੀ ਜੰਗਲੀ ਜਾਨਵਰ ਦੇ ਫਸਲਾਂ ਤਬਾਹ ਕਰਨ ਦੀ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ। ਜੰਗਲੀ ਜਾਨਵਰ ਜੰਗਲਾਂ ਤੋਂ ਬਾਹਰ ਆ ਕੇ ਫਸਲ ਦਾ ਨੁਕਸਾਨ ਕਰ ਜਾਂਦੇ ਹਨ। ਮੁਸਤੈਦੀ ਵਰਤਨ ਦੇ ਬਾਵਜੂਦ ਵੀ ਜੰਗਲੀ ਜਨਵਰ ਉਨ੍ਹਾਂ ਦੀ ਫਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੇ ਹਨ ਜਿਸ ਦੇ ਚਲਦਿਆਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।