ਐਲੋਨ ਮਸਕ ਦੇ ਟਵਿੱਟਰ ਖਰੀਦਣ ਮਗਰੋਂ ਭਾਰਤ ਦਾ ਬਿਆਨ, ‘ਸਾਡੇ ਕਾਨੂੰਨ ਦਾ ਪਾਲਣ ਕਰਨਾ ਹੋਵੇਗਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਮਸਕ ਦੇ ਟਵਿੱਟਰ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਬਿਆਨ ਵੀ ਸਾਹਮਣੇ ਆਇਆ ਹੈ।

India says it expects Twitter to comply with local rules

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਖਰਕਾਰ ਟਵਿੱਟਰ ਨੂੰ ਖਰੀਦ ਲਿਆ ਹੈ। ਐਲੋਨ ਮਸਕ ਨੇ ਇਸ ਸਾਲ 13 ਅਪ੍ਰੈਲ ਨੂੰ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਮਸਕ ਦੇ ਟਵਿੱਟਰ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਬਿਆਨ ਵੀ ਸਾਹਮਣੇ ਆਇਆ ਹੈ।

ਆਈਟੀ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦੇਸ਼ ਨੂੰ ਉਮੀਦ ਹੈ ਕਿ ਟਵਿੱਟਰ ਭਾਰਤ ਵਿਚ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਟਵਿੱਟਰ ਦੀ ਮਲਕੀਅਤ ਬਦਲਣ ਤੋਂ ਬਾਅਦ ਵੀ ਭਾਰਤ ਲਈ ਨਿਯਮ ਨਹੀਂ ਬਦਲਣਗੇ।

ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਟਵਿੱਟਰ ਦਾ ਮਾਲਕ ਬਦਲਣ ਦੀ ਪਰਵਾਹ ਨਹੀਂ ਹੈ। ਭਾਰਤ ਦਾ ਆਪਣਾ ਕਾਨੂੰਨ ਹੈ, ਇੱਥੇ ਹਰ ਕਿਸੇ ਨੂੰ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ। ਕੁਝ ਭਾਰਤੀਆਂ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਬਾਰੇ ਉਹਨਾਂ ਕਿਹਾ ਕਿ ਇਕ-ਦੋ ਦਿਨਾਂ 'ਚ ਇਸ ਸਬੰਧ 'ਚ ਇਕ ਨਵਾਂ ਆਈਟੀ ਨਿਯਮ ਲਾਗੂ ਹੋ ਜਾਵੇਗਾ, ਜਿਸ ਦਾ ਸਾਰਿਆਂ ਨੂੰ ਪਾਲਣ ਕਰਨਾ ਹੋਵੇਗਾ।