ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, 130 ਕਰੋੜ ਭਾਰਤੀਆਂ ਵਲੋਂ ਕੀਤੀ ਇਹ ਬੇਨਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਫ਼ੋਟੋ ਨਾਲ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਫੋਟੋ ਲਗਾਈ ਜਾਵੇ

Kejriwal wrote a letter to PM Modi

 

ਨਵੀਂ ਦਿੱਲੀ- ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਕਿਹਾ ਕਿ 130 ਕਰੋੜ ਭਾਰਤੀ ਚਾਹੁੰਦੇ ਹਨ ਕਿ ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਫ਼ੋਟੋ ਨਾਲ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਫੋਟੋ ਲਗਾਈ ਜਾਵੇ। ਕੇਜਰੀਵਾਲ ਦੀ ਇਸ ਮੰਗ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਰਤੀ ਅਰਥਵਿਵਸਥਾ ਦੀ ਹਾਲਤ ਖ਼ਰਾਬ ਹੋਣ ਦਾ ਦਾਅਵਾ ਕਰਦੇ ਹੋਏ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦੇਸ਼ ਨੂੰ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਲਈ 'ਸਾਡੇ ਦੇਵੀ ਅਤੇ ਦੇਵਤਿਆਂ ਦੇ ਆਸ਼ੀਰਵਾਦ' ਨਾਲ ਹੀ ਕਾਫ਼ੀ ਕੋਸ਼ਿਸ਼ ਦੀ ਲੋੜ ਹੈ। 

ਕੇਜਰੀਵਾਲ ਨੇ ਦਾਅਵਾ ਕੀਤਾ,''ਇਸ ਮੁੱਦੇ 'ਤੇ ਜ਼ਬਰਦਸਤ ਸਮਰਥਨ ਮਿਲਿਆ ਹੈ। ਲੋਕਾਂ ਦਰਮਿਆਨ ਭਾਰੀ ਉਤਸ਼ਾਹ ਹੈ ਅਤੇ ਹਰ ਕੋਈ ਤੁਰੰਤ ਇਸ ਨੂੰ ਲਾਗੂ ਕਰਵਾਉਣਾ ਚਾਹੁੰਦਾ ਹੈ।'' ਅਰਵਿੰਦ ਕੇਜਰੀਵਾਲ ਨੇ ਚਿੱਠੀ 'ਚ ਕਿਹਾ ਕਿ ਭਾਰਤੀ ਅਰਥਵਿਵਸਥਾ ਬਹੁਤ ਬੁਰੇ ਦੌਰ ਤੋਂ ਲੰਘ ਰਹੀ ਹੈ ਅਤੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਹ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ 'ਚ ਹੈ। 

ਕੇਜਰੀਵਾਲ ਨੇ ਕਿਹਾ,''ਇਕ ਪਾਸੇ ਜਿੱਥੇ ਸਾਰੇ ਦੇਸ਼ਵਾਸੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਉੱਥੇ ਹੀ ਸਾਨੂੰ ਦੇਵਤਾਵਾਂ ਦਾ ਆਸ਼ੀਰਵਾਦ ਵੀ ਚਾਹੀਦਾ ਤਾਂ ਕਿ ਸਾਡੀਆਂ ਕੋਸ਼ਿਸ਼ਾਂ ਦਾ ਫ਼ਲ ਮਿਲ ਸਕੇ।'' ਉਨ੍ਹਾਂ ਕਿਹਾ ਕਿ ਸਹੀ ਨੀਤੀ, ਸਖ਼ਤ ਮਿਹਨਤ ਅਤੇ ਦੇਵਤਾਵਾਂ ਦੇ ਆਸ਼ੀਰਵਾਦ ਨਾਲ ਹੀ ਦੇਸ਼ ਅੱਗੇ ਵਧੇਗਾ। ਕੇਜਰੀਵਾਲ ਦੀ ਇਸ ਮੰਗ 'ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਇਸ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ 'ਆਪ' ਦਾ 'ਘਿਨੌਣਾ ਹਿੰਦੂ ਵਿਰੋਧੀ ਚਿਹਰਾ' ਛੁਪਾਉਣ ਦੀ ਅਸਫ਼ਲ ਕੋਸ਼ਿਸ਼ ਦੱਸਿਆ ਹੈ।