ਛਪਰਾ ਜੰਕਸ਼ਨ 'ਤੇ ਟ੍ਰੇਨ 'ਚ ਮਿਲੇ 50 ਮਨੁੱਖੀ ਪਿੰਜਰ, ਇਕ ਤਸਕਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਛਪਰਾ ਜੰਕਸ਼ਨ ਤੋਂ ਪੁਲਿਸ ਦਾ ਹੈਰਾਨ ਕਰ ਦੇਣ ਵਾਲਾ ਵਾਕਿਆ ਸਾਮਣਾ ਹੋਇਆ ਹੈ। ਮੰਗਲਵਾਰ ਦੀ ਸ਼ਾਮ ਨੂੰ ਪੁਲਿਸ ਨੂੰ ਇਕ ਟ੍ਰੇਨ ਤੋਂ ਇਕੱਠੇ 50 ਮਨੁੱਖੀ..

Human Skull

ਬਿਹਾਰ (ਭਾਸ਼ਾ): ਬਿਹਾਰ ਦੇ ਛਪਰਾ ਜੰਕਸ਼ਨ ਤੋਂ ਪੁਲਿਸ ਦਾ ਹੈਰਾਨ ਕਰ ਦੇਣ ਵਾਲਾ ਵਾਕਿਆ ਸਾਮਣਾ ਹੋਇਆ ਹੈ। ਮੰਗਲਵਾਰ ਦੀ ਸ਼ਾਮ ਨੂੰ ਪੁਲਿਸ ਨੂੰ ਇਕ ਟ੍ਰੇਨ ਤੋਂ ਇਕੱਠੇ 50 ਮਨੁੱਖੀ ਪਿੰਜਰ ਮਿਲੇ ਹਨ। ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਵਿਚ ਇਕ ਤਸਕਰ ਨੂੰ ਵੀ ਗਿਰਫਤਾਰ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਛਪਰਾ ਜੰਕਸ਼ਨ ਦੀ ਜੀਆਰਪੀ ਪੁਲਿਸ ਨੂੰ ਇਸ ਦੀ ਗੁਪਤ ਜਾਣਕਾਰੀ ਮਿਲੀ ਸੀ ਪੁਲਿਸ ਨੇ ਸਿਆਲਦਾ- ਬਲਿਆ ਟ੍ਰੇਨ ਵਿਚ ਛਾਪੇਮਾਰੀ ਕਰਕੇ ਇਹ ਮਨੁੱਖ ਪਿੰਜਰ ਬਰਾਮਦ ਕੀਤੇ।  

ਇਕੱਠੇ 50 ਮਨੁੱਖੀ ਪਿੰਜਰ ਮਿਲਣ ਨਾਲ ਪੁਲਿਸ ਵੀ ਹੈਰਾਨ ਹੈ।  ਇਸ ਮਾਮਲੇ ਵਿਚ ਤਸਕਰ ਤੋਂ ਪੁਛ-ਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਤਸਕਰ ਬਿਹਾਰ ਦੇ ਮੋਤੀਹਾਰੀ ਦਾ ਰਹਿਣ ਵਾਲਾ ਦੱਸਿਆ ਜਾਂ ਰਿਹਾ ਹੈ। ਸੂਤਰਾਂ ਮੁਤਾਬਕ ਇਹ ਪਿੰਜਰ ਬਲਵਾਨ ਤੋਂ ਲੈ ਕੇ ਆ ਰਹੇ ਸਨ  ਇਨ੍ਹਾਂ ਨੂੰ ਭੁਟਾਨ ਦੇ ਰਸਤੇ ਚੀਨ ਲੈ ਜਾਣ ਦੀ ਯੋਜਨਾ ਬਣਾਈ ਗਈ ਸੀ।

ਪੁਲਿਸ ਸੁਪਰਡੈਂਟ (ਰੇਲਵੇ) ਤਨਵੀਰ ਅਹਿਮਦ ਨੇ ਦੱਸਿਆ ਕਿ ਪੂਰਵੀ ਚੰਪਾਰਣ ਜ਼ਿਲ੍ਹੇ ਦੇ ਨਿਵਾਸੀ ਸੰਜੈ ਪ੍ਰਸਾਦ (29) ਤੋਂ ਮਨੁੱਖੀ ਕੰਕਾਲ ਬਰਾਮਦ ਕੀਤੇ ਗਏ ਜਿਨੂੰ ਜੀਆਰਪੀ ਦੀ ਟੀਮ ਨੇ ਛਪਰਾ ਜੰਕਸ਼ਨ ਤੋਂ ਗਿਰਫਤਾਰ ਕੀਤਾ ਹੈ। ਅਹਮਦ ਨੇ ਦੱਸਿਆ ਕਿ ਮੁਲਜ਼ਮ ਤੋਂ 16 ਮਨੁੱਖੀ ਖੋਪੜੀ ਅਤੇ 34 ਪਿੰਜਰ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਉਸ ਕੋਲੋਂ ਭੁਟਾਨ ਦੀ ਕਰੇਂਸੀ, ਕਈ ਬੈਕਾਂ  ਦੇ ਏਟੀਐਮ ਕਾਰਡ ਅਤੇ ਇਕ ਵਿਦੇਸ਼ੀ ਸਿਮ ਬਰਾਮਦ ਕੀਤਾ ਗਿਆ ਹੈ। 

ਦੂਜੇ ਪਾਸੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਪੁਛ-ਗਿੱਛ ਦੇ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਉੱਤਰ ਪ੍ਰਦੇਸ਼  ਦੇ ਬਲਵਾਨ ਤੋਂ ਮਨੁੱਖੀ ਕੰਕਾਲਾਂ ਨੂੰ ਖਰੀਦਿਆ ਸੀ ਅਤੇ ਪੱਛਮ ਬੰਗਾਲ ਦੇ ਜਲਪਾਈਗੁੜੀ ਹੁੰਦੇ ਹੋਏ ਭੁਟਾਨ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਉਸ ਗਰੋਹ ਦਾ ਹਿੱਸਾ ਸੀ ਜੋ ਭੁਟਾਨ ਵਿਚ ਤਾਂਤਰਿਕਾਂ ਨੂੰ ਮਨੁੱਖੀ ਕੰਕਾਲ ਦੀ ਸਪਲਾਈ ਕਰਦੇ ਹਨ। ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ ਅਤੇ ਉਸ ਦੇ ਸਾਥੀਆਂ ਦੀ ਤਲਾਸ਼ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ। 

ਦੱਸ ਦਈਏ ਕਿ ਮਨੁੱਖ ਕੰਕਾਲ ਦੀ ਇਸ ਲਈ ਵੀ ਤਸਕਰੀ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਚੂਰਨ ਬਣਾ ਕੇ ਉਸ ਤੋਂ ਯੋਨ ਸ਼ਕਤੀ ਵਧਾਉਣ ਵਾਲੀ ਦਵਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਇਹ ਦਵਾਈਆਂ ਕਈ ਥਾਵਾਂ 'ਤੇ ਬਹੁਤ ਮਹਿੰਗੇ ਮੁੱਲ 'ਚ ਵਿਕਦੀਆਂ ਹਨ।