ਦਿੱਲੀ ਪੁਲਿਸ ਨੇ ਝਾੜ ਪੈਣ ਮਗਰੋਂ ਰਾਤੋ-ਰਾਤ ਹਟਾਏ ਅਤਿਵਾਦੀਆਂ ਦੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੁਫ਼ੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਇਕ ਵੱਡੀ ਜ਼ਿਮੇਵਾਰੀ ਦਿਤੀ ਜਿਸ 'ਚ ਉਨ੍ਹਾਂ ਨੂੰ ਜਿਨ੍ਹਾਂ ਦੋ ਸ਼ੱਕੀਆਂ ਦੀ ਫੋਟੋ ਦੇਕੇ 'ਨਜ਼ਰ' ਰੱਖਣ ਨੂੰ ਕਿਹਾ ਸੀ ਪਰ ਪੁਲਿਸ...

Delhi police removed posters

ਨਵੀਂ ਦਿੱਲੀ (ਭਾਸ਼ਾ): ਖੁਫ਼ੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਇਕ ਵੱਡੀ ਜ਼ਿਮੇਵਾਰੀ ਦਿਤੀ ਜਿਸ 'ਚ ਉਨ੍ਹਾਂ ਨੂੰ ਜਿਨ੍ਹਾਂ ਦੋ ਸ਼ੱਕੀਆਂ ਦੀ ਫੋਟੋ ਦੇਕੇ 'ਨਜ਼ਰ' ਰੱਖਣ ਨੂੰ ਕਿਹਾ ਸੀ ਪਰ ਪੁਲਿਸ ਨੇ ਜੋਸ਼ 'ਚ ਆ ਕੇ ਉਸ ਦਾ ਸਾਰਾ 'ਨਜ਼ਾਰਾ' ਵਿਖਾ ਦਿਤਾ। ਦੱਸ ਦਈਏ ਕਿ ਖੁਫੀਆਂ ਏਜੰਸੀਆਂ ਨੇ ਇੰਟਰਨਲੀ ਅਲਰਟ ਲਈ ਕਿਹਾ ਸੀ। ਪੁਲਿਸ ਨੇ ਸਾਰੀ ਥਾਵਾਂ 'ਤੇ ਪੋਸਟਰ ਲਗਵਾ ਦਿਤੇ। ਜਿਸ ਦੇ ਚਲਦਿਆਂ ਲੋਕਾਂ 'ਚ ਸਹਿਮ ਦਾ ਮਾਹੋਲ ਪੈਦਾ ਹੋ ਗਿਆ।

ਦੱਸ ਦਈਏ ਕਿ ਪੁਲਿਸ ਵਾਲਿਆਂ ਦੀ ਖਿਚਾਈ ਹੋਈ ਤਾਂ ਪੁਲਿਸ ਨੇ ਸੋਮਵਾਰ ਰਾਤ ਚਿਪਕੇ ਹੋਏ ਪੋਸਟਰ ਹਟਵਾਏ, ਸਾਫ਼ ਕਰਾਏ ਅਤੇ ਉਸ ਦੀ ਲਿਖਤੀ ਰਿਪੋਰਟ ਬਣਾ ਕੇ ਭੇਜੀ ਹੈ। ਪਿਛਲੇ ਹਫਤੇ ਦਿੱਲੀ ਪੁਲਿਸ ਨੇ ਇਕ ਸਲਾਹਕਾਰ ਜ਼ਾਰੀ ਕਰ ਅਚਾਨਕ ਹੀ ਸ਼ਹਿਰ ਭਰ 'ਚ ਪੋਸਟਰ ਲਗਵਾ ਦਿਤੀ। ਖ਼ਾਸਕਰ ਪਹਾੜਗੰਜ ਦੇ ਇਲਾਕੇ 'ਚ ਚੱਪੇ-ਚੱਪੇ 'ਤੇ ਇਹ ਫੋਟੋ ਰਾਤੋਂ-ਰਾਤ ਚਿੱਪਕਵਾ ਦਿਤੇ।

ਉਸ 'ਚ ਵਿਖਾਈ ਦੇ ਰਹੇ ਦੋ ਜਵਾਨਾਂ ਨੂੰ ਪਾਕਿਸਤਾਨੀ ਅਤਿਵਾਦੀ ਦੱਸਿਆ ਅਤੇ ਲੋਕਾਂ ਨੂੰ ਚੌਕੰਨਾ ਰਹਿਣ ਦੀ ਅਪੀਲ ਕੀਤੀ, ਦਿੱਲੀ 'ਚ ਵੜ ਆਏ ਹੋਣ ਦੀ ਸੱਕ ਜਾਹਿਰ ਕੀਤਾ। ਨਾਲ ਹੀ ਦੋਨਾਂ ਦੇ ਵੇਖੇ ਜਾਣ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਲਈ ਨੰਬਰ ਵੀ ਜਾਰੀ ਕਰ ਦਿਤਾ ਸੀ। ਦਿੱਲੀ ਪੁਲਿਸ ਦੀ ਇਸ ਧਮੱਕੜ ਨੂੰ ਲੈ ਕੇ ਖਿਚਾਈਆਂ ਵੀ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦਰਅਸਲ ਭਾਰਤੀ ਅਤੇ ਇੰਟਰਨੈਸ਼ਨਲ ਨੰਬਰਾਂ ਤੋਂ ਆਪਰੇਟ ਹੋ ਰਹੇ ਵਾਟਸਐਪ ਗਰੁਪ,

ਫੇਸਬੁਕ ਅਤੇ ਹੋਰ ਸੋਸ਼ਲ ਸਾਇਟਸ 'ਤੇ ਖੁਫੀਆ ਏਜੰਸੀਆਂ ਨਿਗਰਾਨੀ ਰੱਖਦੀਆਂ ਹਨ। ਇਸ ਤਸਵੀਰ 'ਤੇ ਨਜ਼ਰ ਪਈ, ਜਿਸ 'ਚ ਦੋਨਾਂ ਜਵਾਨ ਉਰਦੂ 'ਚ ਲਿਖੇ ਇਕ ਮਾਇਲਸਟੋਨ 'ਤੇ ਖੜੇ ਵਿਖਾਈ ਦੇ ਰਹੇ ਹਨ। ਜਿਸ 'ਚ ਦਿੱਲੀ 360 ਕਿਲੋਮੀਟਰ ਅਤੇ ਫਿਰੋਜ਼ਪੁਰ 9 ਕਿਲੋਮੀਟਰ ਲਿਖਿਆ ਹੋਇਆ। ਦੱਸ ਦਈਏ ਕਿ ਦਿੱਲੀ ਦਾ ਨਾਮ ਲਿਖਿਆ ਹੋਣ ਕਾਰਨਂ ਖੁਫੀਆਂ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਤਸਵੀਰ ਜਾਰੀ ਕਰਦੇ ਹੋਏ ਸਾਵਧਾਨੀ ਬਰਤਣ ਲਈ ਕਿਹਾ।  

ਨਾਲ ਹੀ ਦਿੱਲੀ ਪੁਲਿਸ 'ਚ ਇੰਟਰਨਲੀ ਅਲਰਟ ਸਲਾਹਕਾਰ ਜ਼ਾਰੀ ਕਰਨ ਨੂੰ ਕਿਹਾ ਗਿਆ ਸੀ। ਦੱਸ ਦਈਏ ਕਿ ਇਸ ਕੜੀ 'ਚ ਪੀਐਚਕਿਊ ਤੋਂ ਸੈਂਟਰਲ ਡਿਸਟ੍ਰਕਟ ਨੂੰ ਇੰਟਰਨਲੀ ਮੈਸੇਜ ਭੇਜਿਆ ਗਿਆ। ਪਰ ਅਤਿਵਾਦੀਆਂ  ਦੇ ਖਿਲਾਫ਼ ਕੁੱਝ ਜ਼ਿਆਦਾ ਹੀ ਹਾਈ ਅਲਰਟ ਮੋੜ 'ਚ ਆਉਂਦੇ ਹੋਏ ਪੁਲਿਸ ਨੇ ਜੋਸ਼ 'ਚ ਪੋਸਟਰ ਬਣਵਾਕੇ ਹੋਟਲਾਂ, ਗੇਸਟ ਹਾਉਸਾਂ ਅਤੇ ਥਾਂ-ਥਾਂ 'ਤੇ ਚਿਪਕਵਾ ਦਿੱਤੇ। ਤਸਵੀਰ ਵਿੱਚ ਨਜ਼ਰ ਆ ਰਹੇ ਜਵਾਨਾਂ ਦੁਆਰਾ ਸੋਮਵਾਰ 26 ਨਵੰਬਰ ਨੂੰ ਪਾਕਿਸਤਾਨ ਦੇ ਫੈਸਲਾਬਾਦ ਵਿਚ ਪ੍ਰੈਸ ਕਾਨਫਰੰਸ ਕੀਤੀ।

ਪ੍ਰੈਸ ਕਾਨਫਰੰਸ 'ਚ ਗੱਲ ਬਾਤ 'ਚ ਨੌਜਵਾਨਾਂ ਨੇ ਦਿੱਲੀ ਪੁਲਿਸ ਵਲੋਂ ਕੀਤੇ ਜਾ ਰਹੇ ਸਾਰੇ ਦਾਵੀਆਂ ਨੂੰ ਖ਼ਾਰਿਜ ਕਰ ਕਿਹਾ ਕਿ ਉਹ ਅਤਿਵਾਦੀ ਨਹੀਂ ਸਗੋਂ ਫੈਸਲਾਬਾਦ 'ਚ ਗਿਆਨ-ਏ-ਇਸਲਾਮਿਆ ਦੇ ਵਿਦਿਆਰਥੀ ਹਨ ਅਤੇ ਕਦੇ ਭਾਰਤ ਨਹੀਂ ਗਏ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਰਾਜਨੀਤਕ ਦਲ ਅਤੇ ਧਾਰਮਿਕ ਦਲ ਨਾਲ ਨਹੀਂ ਜੁੜੇ ਹਨ। ਉਹ ਪਾਕਿਸਤਾਨ 'ਚ ਮੌਜੂਦ ਹਨ ਅਤੇ ਸਭ ਦੇ ਸਾਹਮਣੇ ਹਨ।

ਪ੍ਰੈਸ ਕਾਨਫਰੰਸ 'ਚ ਉਨ੍ਹਾਂ ਨੇ ਕਿਹਾ ਕਿ 11 ਨਵੰਬਰ ਨੂੰ ਰਾਇਵਿੰਡ ਇਜ਼ਤੀਮਾ ਦੇ ਦੌਰਾਨ ਉਹ ਲਾਹੌਰ ਗਏ ਸਨ ਅਤੇ ਇਹ ਤਸਵੀਰ ਉਸ ਸਮੇਂ ਲਈ ਗਈ ਸੀ ਜਦੋਂ ਉਹ ਗਾਂਦਾ ਸਿੰਧ ਬਾਰਡਰ 'ਤੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੀ ਇਹ ਤਸਵੀਰ ਕਿਵੇਂ ਦਿੱਲੀ ਪੁਲਿਸ ਦੇ ਕੋਲ ਪਹੁੰਚੀ।ਦੋਨਾਂ ਵਿਦਿਆਰਥੀਆਂ ਦੇ ਨਾਮ ਤਇਯਬ ਅਤੇ ਨਦੀਮ ਹੈ।