ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ‘ਤੇ ਛਿੜਿਆ ਵਿਵਾਦ, ਆਰਐਸਐਸ ਨੇ ਕੀਤੀ ਆਲੋਚਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ‘ਤੇ ਵਿਵਾਦ ਇਕ ਵਾਰ ਫਿਰ ਛਿੜ ਗਿਆ ਹੈ। ਆਰ.ਐਸ.ਐਸ ਨੇਤਾ ਨੇ ਉਹਨਾਂ ਦੀ ਤੁਲਨਾ...

Indresh Kumar

ਨਵੀਂ ਦਿੱਲੀ ( ਭਾਸ਼ਾ) : ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ‘ਤੇ ਵਿਵਾਦ ਇਕ ਵਾਰ ਫਿਰ ਛਿੜ ਗਿਆ ਹੈ। ਆਰ.ਐਸ.ਐਸ ਨੇਤਾ ਨੇ ਉਹਨਾਂ ਦੀ ਤੁਲਨਾ ਜੈ ਚੰਦਰ ਅਤੇ ਮੀਰ ਜਾਫ਼ਰ ਨਾਲ ਕੀਤੀ ਹੈ। ਚੰਡੀਗੜ੍ਹ ‘ਚ ਆਰ.ਐਸ.ਐਸ ਦੇ ਕਾਰਜਕਾਰੀ ਮੈਂਬਰ ਇੰਦਰੇਸ਼ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਖੁਲ੍ਹ ਰਿਹਾ ਹੈ, ਇਹ ਠੀਕ ਹੈ ਪਰ ਸਿੱਧੂ ਨੂੰ ਉਥੇ ਨਹੀਂ ਜਾਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ 17 ਕ੍ਰਿਕਟਰ ਅਤੇ ਕਲਾਕਾਰਾਂ ਨੂੰ ਪਾਕਿਸਤਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਿਅਕਤੀਗਤ ਸੱਦਾ ਭੇਜਿਆ, ਉਹਨਾਂ ਵਿਚੋਂ 16 ਨੇ ਮਨ੍ਹਾ ਕਰ ਦਿਤਾ ਤਾਂ ਸਿੱਧੂ ਨੂੰ ਵੀ ਮਨ੍ਹਾ ਕਰਨਾ ਚਾਹੀਦਾ ਸੀ।

ਉਹਨਾਂ ਨੇ ਕਿਹਾ ਸਿੱਧੂ 18ਵੀਂ ਸਦੀ ਦੇ ਜੈ ਚੰਦ ਅਤੇ ਮੀਰ ਜਾਫ਼ਰ ਦੀ ਤਰ੍ਹਾਂ ਹਨ, ਉਹਨਾਂ ਨੂੰ ਇਤਿਹਾਸ ਮਾਫ਼ ਨਹੀਂ ਕਰ ਸਕਦਾ। ਕਿਹਾ ਮੈਂ ਕੋਰੀਡੋਰ ਦਾ ਸਮਰਥਨ ਕਰਦਾ ਹਾਂ ਪਰ ਗਦਾਰਾਂ ਦਾ ਨਹੀਂ। ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨਾ ਜਾਣ ਦੇ ਸਵਾਲ ਉਤੇ ਹਸਦੇ ਹੋਏ ਬੋਲੇ, ਵੱਡੀ ਮੁਸ਼ਕਲ ਨਾਲ ਅਪਣੇ ਕਾਰਜਕਾਲ ਵਿਚ ਇਕ ਵਧੀਆ ਕੰਮ ਕੀਤਾ ਹੈ। ਪੀਯੂ ‘ਚ ਆਰਐਸਐਸ ਦੇ ਪ੍ਰੋਗਰਾਮ ‘ਚ ਪਹੁੰਚੇ ਇੰਦਰੇਸ਼ ਕੁਮਾਰ ਨੇ ਕਿਹਾ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੀ ਫ਼ਿਜ਼ਾ ‘ਚ ਜ਼ਹਿਰ ਘੋਲਣਾ ਚਾਹੁੰਦੀ ਹੈ, ਇਸ ਨੂੰ ਦੇਖਣਾ ਹੋਵੇਗਾ।

ਖਾਲੀਸਤਾਨ ਦੀ ਸਥਾਪਨਾ ਦੇ ਸਵਾਲ ਉਤੇ ਕਿਹਾ ਕਿ ਖ਼ਾਲਸਾ ਸਿੱਖ ਧਰਮ ਦਾ ਪਵਿੱਤਰ ਸ਼ਬਦ ਹੈ। ਇਸ ਸ਼ਬਦ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਹਿੰਦੂਸਤਾਨ ਵਿਚ ਹਨ ਜਿਹੜਾ ਕਿ ਖ਼ਾਲੀਸਤਾਨ ਨਹੀਂ ਜਾ ਸਕਦੀਆਂ। ਮਹਿੰਗਾਈ ਦੇ ਸਵਾਲ ਉਤੇ ਕਿਹਾ, ਜੇਕਰ ਪਟਰੌਲ ‘ਚ ਅੱਗ ਲਗੀ ਹੈ ਤਾਂ ਮਾਰਕਿਟ ਸਸਤੀ ਹੈ, ਜਿਹੜੀ ਕਿ ਅੱਜ ਤਕ ਨਹੀਂ ਸਕੀ। ਨੇ ਕਿਸੇ ਟ੍ਰਾਂਸਪੋਰਟ ਨੇ ਹੜਤਾਲ ਕੀਤੀ ਨਾ ਹੀ ਵਿਪਾਰੀਆਂ ਨੇ। ਤੇਲੰਗਣਾ ਵਿਚ ਕਾਂਗਰਸ ਵੱਲੋਂ ਮੁਸਲਮਾਨ ਲੋਕਾਂ ਦੇ ਲਈ ਵੱਖਰੇ ਹਸਪਤਾਲ ਬਣਾਉਣ ਦਾ ਸਵਾਲ ਕੀਤਾ ਹੈ, ਕਾਂਗਰਸ ਜਾਤ, ਧਰਮ ਦੇ ਅਧਾਰ ‘ਤੇ ਮੁਲਕ ਨੂੰ ਵੰਡਣਾ ਚਾਹੁੰਦਾ ਹੈ। ਇਸ ‘ਤੇ ਚੋਣ ਕਮਿਸ਼ਨ ਨੂੰ ਸਖ਼ਤ ਹੋਣਾ ਚਾਹੀਦੈ।