ਦਿੱਲੀ ਸਰਕਾਰ ਨੇ ਕਿਸਾਨਾਂ ਲਈ ਬੁਰਾੜੀ 'ਚ ਕੀਤੇ ਪ੍ਰਬੰਧ, ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੇ ਕੁਝ ਲੀਡਰਾਂ ਨੇ ਬੁਰਾੜੀ 'ਚ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਜਾਕੇ ਨਿਰੰਕਾਰੀ ਸਮਾਗਮ ਗ੍ਰਾਊਂਡ ਦਾ ਮੁਆਇਨਾ ਕੀਤਾ।

farmer

ਨਵੀਂ ਦਿੱਲੀ- ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਟਿਕਰੀ ਤੇ ਸਿੰਘੂ ਬਾਰਡਰ 'ਤੇ ਆਪਣਾ ਡੇਰਾ ਬਣਾਇਆ ਹੋਇਆ ਹੈ। ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ।ਇਸ ਦੇ ਚਲਦੇ ਸੁਰੱਖਿਆ ਬਲਾਂ ਨੂੰ ਵੱਡੀ ਗਿਣਤੀ ਤਾਇਨਾਤ ਕੀਤਾ ਗਿਆ ਹੈ।

ਦੱਸ ਦੇਈਏ ਕਿ ਜੋ ਕਿਸਾਨ ਦਿੱਲੀ 'ਚ ਦਾਖਲ ਹੋ ਗਏ ਸਨ ਤੇ ਰਾਮਲੀਲਾ ਮੈਦਾਨ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈਕੇ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਛੱਡ ਦਿੱਤਾ ਹੈ। ਕਿਸਾਨਾਂ ਦੇ ਕੁਝ ਲੀਡਰਾਂ ਨੇ ਬੁਰਾੜੀ 'ਚ ਹੋਰ ਪੁਲਿਸ  ਅਧਿਕਾਰੀਆਂ ਦੇ ਨਾਲ ਜਾਕੇ ਨਿਰੰਕਾਰੀ ਸਮਾਗਮ ਗ੍ਰਾਊਂਡ ਦਾ ਮੁਆਇਨਾ ਕੀਤਾ। 

ਜਿਕਰਯੋਗ ਹੈ ਕਿ ਹੁਣ ਦਿੱਲੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸੁਆਗਤ ਮਹਿਮਾਨਾਂ ਦੇ ਤੌਰ 'ਤੇ ਕਰਦਿਆਂ ਉਨ੍ਹਾਂ ਦੇ ਖਾਣ-ਪੀਣ 'ਤੇ ਰਹਿਣ ਦਾ ਬੰਦੋਬਸਤ ਕੀਤਾ। ਦਿੱਲੀ 'ਚ ਹਜ਼ਾਰਾਂ ਕਿਸਾਨਾਂ ਦੇ ਦਾਖਲ ਹੋਣ ਤੇ ਉੱਤਰੀ ਦਿੱਲੀ ਦੇ ਮੈਦਾਨ 'ਚ ਖੇਤੀ ਕਾਨੂੰਨਾਂ ਖਿਲਾਫ ਸ਼ਾਂਤੀਪੂਰਵਕ ਤਰੀਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।