ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ PM ਮੋਦੀ, ਕੋਰੋਨਾ ਟੀਕੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਖੋਜ ਕਤਾਵਾਂ ਨਾਲ ਕੋਰੋਨਾ ਵੈਕਸੀਨ ਨਾਲ ਜੁੜੇ ਕਈ ਪਹਿਲੂਆਂ 'ਤੇ ਕੀਤੀ ਗੱਲ

PM MODI

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਥਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇਸ ਦੌਰਾਨ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਇੱਥੇ ਪਹੁੰਚ ਕੇ ਉਨ੍ਹਾਂ ਨੇ ਖੋਜ ਕਰਤਾਵਾਂ ਨਾਲ ਕੋਰੋਨਾ ਵੈਕਸੀਨ ਨਾਲ ਜੁੜੇ ਕਈ ਪਹਿਲੂਆਂ 'ਤੇ ਗੱਲ ਕੀਤੀ।

ਦੱਸ ਦੇਈਏ ਕਿ ਜ਼ੈਡਸ ਕੈਡਿਲਾ ਨੇ ਆਪਣੀ ਟੀਕਾ ZyCOV-D ਦੇ ਪਹਿਲੇ ਪੜਾਅ ਦੇ ਟਰਾਇਲ ਨੂੰ ਪੂਰਾ ਕਰਨ ਅਤੇ ਅਗਸਤ ਤੋਂ ਦੂਜੇ ਪੜਾਅ ਦੀ ਕਲੀਨਿਕਲ ਟਰਾਇਲ ਦਾ ਐਲਾਨ ਕੀਤਾ  ਹੈ। ਅਹਿਮਦਾਬਾਦ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅੱਜ ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਅਤੇ ਪੁਣੇ ਵਿੱਚ ਸੀਰਮ ਇੰਸਟੀਚਿਟ ਆਫ਼ ਇੰਡੀਆ ਟੀਕਾ ਕੇਂਦਰ ਦਾ ਦੌਰਾ ਕਰਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਇਸ ਦੌਰਾਨ ਇੱਕ ਵੱਡਾ ਐਲਾਨ ਕਰ ਸਕਦੇ ਹਨ। 

ਗੌਰਤਲਬ ਹੈ ਕਿ ਅਹਿਮਦਾਬਾਦ ਦੀ Zydus Cadila ਕੰਪਨੀ ਨੇ 10 ਸਾਲ ਪਹਿਲਾਂ ਸਵਾਈਨ ਫਲੂ ਦਾ ਟੀਕਾ ਤਿਆਰ ਕੀਤਾ ਸੀ ਅਤੇ ਅੱਜ ਇਹ ਟੀਕਾ ਪੂਰੀ ਦੁਨੀਆ ਵਿਚ ਵਰਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਦੇਸ਼ ਵਿਚ ਪਹਿਲੀ ਅਜਿਹੀ ਕੰਪਨੀ ਹੈ ਜੋ ਆਪਣੇ ਆਪ ਟੀਕੇ ਬਣਾਉਣ ਵਿਚ ਲੱਗੀ ਹੋਈ ਹੈ।