ਦਸੰਬਰ ਤਕ ਸਰਦੀ ਹੋਵੇਗੀ ਪੂਰੇ ਸਿਖਰ ’ਤੇ, ਜਾਣੋ ਵੱਖ ਵੱਖ ਸੂਬਿਆਂ 'ਚ  ਮੌਸਮ ਦਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ, ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਸਾਫ ਹੋ ਗਿਆ ਹੈ।

Weather

ਨਵੀਂ ਦਿੱਲੀ : ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਠੰਡ ਵਧਣੀ ਸ਼ੁਰੂ ਹੋ ਗਈ ਹੈ। ਹੁਣ ਲੋਕਾਂ ਨੇ ਵੀ ਠੰਢ ਤੋਂ ਬਚਣ ਲਈ ਗਰਮ ਕੱਪੜੇ ਪਾ ਲਏ ਹਨ। ਮੌਸਮ ਵਿਭਾਗ ਨੇ ਸ਼ੀਤ ਲਹਿਰ ਦੇ ਮੁਡ਼ ਸ਼ੁਰੂ ਹੋਣ ਖਦਸ਼ਾ ਪ੍ਰਗਟਾਇਆ ਹੈ।

ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ਵਿਚ ਸਰਦੀ ਪੂਰੇ ਸਿਖਰ ’ਤੇ ਹੋਵੇਗੀ। ਸ਼ੁੱਕਰਵਾਰ ਨਾਲੋਂ ਸ਼ਨੀਵਾਰ ਦੀ ਸਵੇਰ ਦਿੱਲੀ ਐਨਸੀਆਰ ਵਿਚ ਮੌਸਮ ਬੇਹੱਦ ਠੰਢਾ ਰਿਹਾ। ਉਥੇ ਯੂਪੀ, ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਸਾਫ ਹੋ ਗਿਆ ਹੈ। 

ਹਰਿਆਣਾ ਦੀ ਗੱਲ ਕਰੀਏ ਜੇਕਰ ਸਵੇਰੇ ਰੇਵਾੜੀ ਦਾ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸ਼ੁੱਕਰਵਾਰ ਨੂੰ ਇਹ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।  ਮੀਡੀਆ ਸੂਤਰਾਂ ਦੇ ਮੁਤਾਬਿਕ ਪਹਾਡ਼ਾਂ ’ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਆਸਮਾਨ ਸਾਫ਼ ਹੋਣ ਅਤੇ ਸਰਦ ਹਵਾਵਾਂ ਚਲਣ ਨਾਲ ਲਗਾਤਾਰ ਠੰਢ ਵੱਧ ਰਹੀ ਹੈ।