Jharkhand News: ਲਿਵ-ਇਨ ਪਾਰਟਨਰ ਦਾ ਕਤਲ ਕਰ ਵਿਅਕਤੀ ਨੇ ਲਾਸ਼ ਦੇ ਕੀਤੇ ਟੁਕੜੇ

ਏਜੰਸੀ

ਖ਼ਬਰਾਂ, ਰਾਸ਼ਟਰੀ

Jharkhand News: ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਰੇਸ਼ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

The man killed his live-in partner and dismembered the body

 

Jharkhand News:  ਝਾਰਖੰਡ ਦੇ ਖੁੰਟੀ ਜ਼ਿਲੇ ਦੇ ਇਕ ਜੰਗਲ ਦੇ ਨਾਲ ਲੱਗਦੇ ਇਕ ਖੇਤਰ ਵਿਚ 25 ਸਾਲਾ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ 'ਲਿਵ-ਇਨ ਪਾਰਟਨਰ' ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਰੇਸ਼ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਮਾਮਲਾ ਕਤਲ ਦੇ ਕਰੀਬ ਪੰਦਰਵਾੜੇ ਬਾਅਦ 24 ਨਵੰਬਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਜਰੀਆਗੜ੍ਹ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਜੋਰਦਗ ਨੇੜੇ ਇੱਕ ਆਵਾਰਾ ਕੁੱਤਾ ਮਨੁੱਖੀ ਸਰੀਰ ਦੇ ਅੰਗਾਂ ਦੇ ਨਾਲ ਦੇਖਿਆ ਗਿਆ।

ਆਰੋਪੀ ਪਿਛਲੇ ਕੁਝ ਸਾਲਾਂ ਤੋਂ ਤਾਮਿਲਨਾਡੂ ਦੇ ਇਸੇ ਜ਼ਿਲ੍ਹੇ ਦੀ ਰਹਿਣ ਵਾਲੀ 24 ਸਾਲਾ ਔਰਤ ਨਾਲ 'ਲਿਵ-ਇਨ' ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹ ਝਾਰਖੰਡ ਪਰਤਿਆ ਅਤੇ ਆਪਣੇ ਮਹਿਲਾ ਸਾਥੀ ਨੂੰ ਦੱਸੇ ਬਿਨਾਂ ਉਸ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਅਤੇ ਆਪਣੀ ਪਤਨੀ ਨੂੰ ਨਾਲ ਲੈ ਕੇ ਵਾਪਸ ਦੱਖਣੀ ਰਾਜ ਚਲਾ ਗਿਆ।

ਖੁੰਟੀ ਦੇ ਪੁਲਿਸ ਸੁਪਰਡੈਂਟ (ਐਸਪੀ) ਅਮਨ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ, “ਇਹ ਬੇਰਹਿਮ ਘਟਨਾ 8 ਨਵੰਬਰ ਨੂੰ ਖੁੰਟੀ ਵਿੱਚ ਵਾਪਰੀ। ਦੋਸ਼ੀ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਸੀ ਅਤੇ ਉਹ ਪੀੜਤਾ ਨੂੰ ਆਪਣੇ ਘਰ ਨਹੀਂ ਲਿਜਾਣਾ ਚਾਹੁੰਦਾ ਸੀ। ਮੁਲਜ਼ਮ ਉਸ ਨੂੰ ਜਰੀਆਗੜ੍ਹ ਥਾਣੇ ਦੇ ਜੋਰਦਗ ਪਿੰਡ ਵਿੱਚ ਉਸ ਦੇ ਘਰ ਨੇੜੇ ਜੰਗਲ ਵਿੱਚ ਲੈ ਗਿਆ ਅਤੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।”

ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਅਸ਼ੋਕ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਤਾਮਿਲਨਾਡੂ 'ਚ ਕਸਾਈ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ 'ਚਿਕਨ' ਕੱਟਣ ਵਿੱਚ ਮਾਹਿਰ ਸੀ।

ਇੰਸਪੈਕਟਰ ਅਸ਼ੋਕ ਸਿੰਘ ਨੇ ਦੱਸਿਆ, "ਉਸ ਨੇ ਔਰਤ ਦੇ ਸਰੀਰ ਦੇ ਅੰਗਾਂ ਨੂੰ 40 ਤੋਂ 50 ਟੁਕੜਿਆਂ ਵਿੱਚ ਕੱਟਣ ਅਤੇ ਫਿਰ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦੁਆਰਾ ਖਾਣ ਲਈ ਜੰਗਲ ਵਿੱਚ ਛੱਡਣ ਦੀ ਗੱਲ ਸਵੀਕਾਰ ਕੀਤੀ।" ਪੁਲਿਸ ਨੇ 24 ਨਵੰਬਰ ਨੂੰ ਇਲਾਕੇ ਵਿੱਚ ਇੱਕ ਕੱਟੇ ਹੋਏ ਮਨੁੱਖੀ ਹੱਥ ਨਾਲ ਇੱਕ ਕੁੱਤੇ ਨੂੰ ਦੇਖਣ ਤੋਂ ਬਾਅਦ ਔਰਤ ਦੇ ਸਰੀਰ ਦੇ ਕਈ ਅੰਗ ਬਰਾਮਦ ਕੀਤੇ।

ਸਿੰਘ ਨੇ ਦੱਸਿਆ ਕਿ ਔਰਤ ਨੂੰ ਉਸ ਦੇ ਵਿਆਹ ਬਾਰੇ ਪਤਾ ਨਹੀਂ ਸੀ, ਇਸ ਲਈ ਉਸ ਨੇ ਉਸ 'ਤੇ ਖੁੰਟੀ ਵਾਪਸ ਜਾਣ ਲਈ ਦਬਾਅ ਪਾਇਆ। ਰਾਂਚੀ ਪਹੁੰਚਣ ਤੋਂ ਬਾਅਦ ਉਹ 24 ਨਵੰਬਰ ਨੂੰ ਰੇਲ ਗੱਡੀ ਰਾਹੀਂ ਉਸ ਵਿਅਕਤੀ ਦੇ ਪਿੰਡ ਲਈ ਰਵਾਨਾ ਹੋਏ।

ਅਧਿਕਾਰੀ ਨੇ ਕਿਹਾ, "ਦੋਸ਼ੀ ਉਸ ਨੂੰ ਖੁੰਟੀ ਵਿੱਚ ਆਪਣੇ ਘਰ ਦੇ ਨੇੜੇ ਇੱਕ ਆਟੋਰਿਕਸ਼ਾ ਵਿੱਚ ਲੈ ਗਿਆ ਅਤੇ ਉਸ ਨੂੰ ਉਡੀਕ ਕਰਨ ਲਈ ਕਿਹਾ। ਉਹ ਤੇਜ਼ਧਾਰ ਹਥਿਆਰ ਲੈ ਕੇ ਵਾਪਸ ਆਇਆ ਅਤੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਚੂੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਦੇ 40 ਤੋਂ 50 ਟੁਕੜੇ ਕਰ ਦਿੱਤੇ ਅਤੇ ਆਪਣੀ ਪਤਨੀ ਨਾਲ ਰਹਿਣ ਲਈ ਘਰ ਚਲਾ ਗਿਆ।

ਲਾਸ਼ ਦੇ ਅੰਗ ਬਰਾਮਦ ਹੋਣ ਤੋਂ ਬਾਅਦ ਮ੍ਰਿਤਕ ਔਰਤ ਦਾ ਇਕ ਬੈਗ ਜਿਸ ਵਿਚ ਉਸ ਦਾ ਆਧਾਰ ਕਾਰਡ ਵੀ ਸੀ, ਵੀ ਜੰਗਲ ਵਿਚੋਂ ਮਿਲਿਆ ਹੈ। ਔਰਤ ਦੀ ਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਉਸ ਦੀ ਬੇਟੀ ਦੇ ਸਮਾਨ ਦੀ ਪਛਾਣ ਕੀਤੀ ਗਈ।

ਇਸ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਨੂੰ 2022 ਵਿੱਚ ਵਾਪਰੇ ਸ਼ਰਧਾ ਵਾਕਰ ਕਤਲ ਕਾਂਡ ਦੀ ਯਾਦ ਦਿਵਾ ਦਿੱਤੀ ਹੈ।

ਇਹ 'ਲਿਵ-ਇਨ ਪਾਰਟਨਰ' ਸੀ ਜਿਸ ਨੇ ਵਾਕਰ ਦੀ ਹੱਤਿਆ ਕੀਤੀ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਦੱਖਣੀ ਦਿੱਲੀ ਦੇ ਮਹਿਰੌਲੀ ਦੇ ਜੰਗਲ ਵਿਚ ਸੁੱਟ ਦਿੱਤਾ।