ਨਵਾਂ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਤੋਂ ਨਾ ਕਦੇ ਝੁਕਦਾ ਤੇ ਨਾ ਹੀ ਝਿਜਕਦਾ ਹੈ: PM ਮੋਦੀ
ਦੇਸ਼ ਵਾਸੀਆਂ ਦੀ ਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ - ਮੋਦੀ
ਕਰਨਾਟਕ: ਕਰਨਾਟਕ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅੱਤਵਾਦੀ ਹਮਲੇ ਤੋਂ ਬਾਅਦ ਜਵਾਬ ਦੇਣ ਤੋਂ ਝਿਜਕਦੀਆਂ ਹੋਣਗੀਆਂ ਪਰ ਨਵਾਂ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਤੋਂ ਨਾ ਤਾਂ ਝੁਕਦਾ ਹੈ ਅਤੇ ਨਾ ਹੀ ਝਿਜਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦਾ ਮੂਲ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦਾ ਹੈ ਪਰ ਧਰਮ ਦੀ ਰੱਖਿਆ ਲਈ ਖੜ੍ਹਾ ਹੋ ਜਾਂਦਾ ਹੈ। ਪਹਿਲੀਆਂ ਸਰਕਾਰਾਂ ਅੱਤਵਾਦੀ ਹਮਲੇ ਤੋਂ ਬਾਅਦ ਵਿਹਲੇ ਬੈਠ ਜਾਂਦੀਆਂ ਸਨ ਪਰ ਨਵਾਂ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਤੋਂ ਨਾ ਤਾਂ ਝੁਕਦਾ ਹੈ ਅਤੇ ਨਾ ਹੀ ਝਿਜਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਗੀਤਾ ਸਾਨੂੰ ਸ਼ਾਂਤੀ ਅਤੇ ਸੱਚਾਈ ਲਈ ਯਤਨ ਕਰਨਾ ਸਿਖਾਉਂਦੀ ਹੈ ਅਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਕੁਚਲਣ ਦੀ ਜ਼ਰੂਰਤ ਵੀ ਸਿਖਾਉਂਦੀ ਹੈ। ਅਸੀਂ ਵਸੁਧੈਵ ਕੁਟੁੰਬਕਮ (ਧਰਤੀ ਮਾਤਾ ਇਕ ਪਰਿਵਾਰ) ਵਿਚ ਵਿਸ਼ਵਾਸ ਰੱਖਦੇ ਹਾਂ ਅਤੇ 'ਧਰਮ ਰਕਸ਼ਤਤੀ ਰਕਸ਼ਿਤਾ' (ਧਰਮ ਦੀ ਰੱਖਿਆ ਕਰਨ ਵਾਲਿਆਂ ਦੀ ਧਰਮ ਰੱਖਿਆ ਕਰਦਾ ਹੈ) ਦਾ ਪਾਠ ਵੀ ਕਰਦੇ ਹਾਂ।" ਇਸ ਸਾਲ ਅਪ੍ਰੈਲ ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਨੂੰ ਯਾਦ ਕਰਦੇ ਹੋਏ ਮੋਦੀ ਨੇ ਕਿਹਾ ਕਿ ਪੀੜਤਾਂ ਵਿਚ ਕਰਨਾਟਕ ਦੇ ਲੋਕ ਵੀ ਸ਼ਾਮਲ ਸਨ, ਜਿਸ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ।