ਰਿਹਾਇਸ਼ੀ ਇਮਾਰਤ ਦੀ10ਵੀਂ ਮੰਜ਼ਿਲ 'ਤੇ ਲੱਗੀ ਅੱਗ, 4 ਬਜ਼ੁਰਗਾਂ ਸਮੇਤ5 ਦੀ ਮੌਤ, 2 ਜ਼ਖ਼ਮੀ
ਮੁੰਬਈੇ ਦੇ ਚੈਂਬੂਰ ਇਲਾਕੇ 'ਚ ਵੀਰਵਾਰ ਨੂੰ 16 ਮੰਜ਼ਿਲਾ ਇਮਾਰਤ ਦੇ 10ਵੀਂ ਮੰਜ਼ਿਲ 'ਤੇ ਅੱਗ ਲਗਣ ਕਾਰਨ ਚਾਰ ਬੁਜ਼ੁਰਗਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ...
ਮੁੰਬਈ (ਭਾਸ਼ਾ): ਮੁੰਬਈੇ ਦੇ ਚੈਂਬੂਰ ਇਲਾਕੇ 'ਚ ਵੀਰਵਾਰ ਨੂੰ 16 ਮੰਜ਼ਿਲਾ ਇਮਾਰਤ ਦੇ 10ਵੀਂ ਮੰਜ਼ਿਲ 'ਤੇ ਅੱਗ ਲਗਣ ਕਾਰਨ ਚਾਰ ਬੁਜ਼ੁਰਗਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਦੱਸ ਦਈਏ ਕਿ ਇਹਨਾਂ 'ਚ ਇਕ ਦਮਕਲਕਰਮੀ ਵੀ ਸ਼ਾਮਿਲ ਹੈ। ਅੱਗ ਤਿਲਕ ਨਗਰ ਦੇ ਗਣੇਸ਼ ਗਾਰਡਨ ਸਥਿਤ ਸਰਗਮ ਸੋਸਾਇਟੀ 'ਚ ਸ਼ਾਮ ਕਰੀਬ ਸਾਢੇ ਸੱਤ ਵਜੇ ਲੱਗੀ ਸੀ। ਰਾਤ ਕਰੀਬ ਇਕ ਵਜੇ ਦਮਕਲ ਦੀ ਅੱਠ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਚੀਫ ਫਾਇਰ ਆਫਿਸਰ ਵੀਏਨ ਪਾਣਿਗਰਾਹੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਸ਼ਾਮ 7:51 'ਤੇ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ। ਕੁੱਝ ਦਿਨ ਪਹਿਲਾਂ ਹੀ ਮੁੰਬਈ 'ਚ ਹਨ੍ਹੇਰੀ ਸਥਿਤ ਈਐਸਆਈਸੀ ਹਸਪਤਾਲ 'ਚ ਅੱਹ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ 'ਚ ਚਾਰ ਬੁਜੁਰਗ ਸ਼ਾਮਿਲ ਹਨ।
ਇਹਨਾਂ ਦੀ ਪਹਿਚਾਣ ਸੁਨੀਤਾ ਜੋਸ਼ੀ (72), ਬਾਲਚੰਦਰ ਜੋਸ਼ੀ (72), ਸੁਮਨ ਸ਼੍ਰੀਨਿਵਾਸ (83), ਲਕਸ਼ਮੀਬੇਨ ਪ੍ਰੇਮਜੀ ਗਾਂਗਰ (83), ਸਰਲਾ ਸੁਰੇਸ਼ ਗਾਂਗਰ (52) ਦੇ ਰੂਪ 'ਚ ਹੋਈ ਹੈ। ਜ਼ਖਮੀਆਂ 'ਚ ਸ਼੍ਰੀਨਿਵਾਸ ਜੋਸ਼ੀ (86) ਅਤੇ ਫਾਇਰਕਰਮੀ ਛਗਨ ਸਿੰਘ (28) ਸ਼ਾਮਿਲ ਹਨ।