ਕਾਂਗਰਸ ਮਨਾ ਰਹੀ 136ਵਾਂ ਸਥਾਪਨਾ ਦਿਵਸ,ਸ਼ਿਵਰਾਜ ਨੇ ਰਾਹੁਲ ਗਾਂਧੀ ਦੇ ਵਿਦੇਸ਼ ਜਾਣ ਤੇ ਕਸਿਆ ਤੰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੁੱਖ ਦਫਤਰ 'ਚ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ।

Congress 136th Foundation Day

ਨਵੀਂ ਦਿੱਲੀ: 28 ਦਸੰਬਰ ਨੂੰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਆਪਣਾ 136 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਰਾਹੁਲ ਗਾਂਧੀ ਪਾਰਟੀ ਦੇ ਸਥਾਪਨਾ ਦਿਵਸ ਤੋਂ ਇਕ ਦਿਨ ਪਹਿਲਾਂ ਵਿਦੇਸ਼ ਦੌਰੇ ਲਈ ਰਵਾਨਾ ਹੋਏ ਸਨ। ਇਸ ਦੀ ਜਾਣਕਾਰੀ ਪਾਰਟੀ ਨੇ ਦਿੱਤੀ ਹੈ। ਕਾਂਗਰਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਰਾਹੁਲ ਗਾਂਧੀ ਕਿੱਥੇ ਗਏ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੁਸ਼ਟੀ ਕੀਤੀ ਕਿ ਉਹ ਕੁਝ ਦਿਨਾਂ ਤਕ ਬਾਹਰ ਰਹਿਣਗੇ। ਸੁਰਜੇਵਾਲਾ ਨੇ ਕਿਹਾ, ਕਾਂਗਰਸ ਲੀਡਰ ਰਾਹੁਲ ਗਾਂਧੀ ਵਿਅਕਤੀਗਤ ਯਾਤਰਾ ਲਈ ਵਿਦੇਸ਼ ਰਵਾਨਾ ਹੋਏ ਹਨ ਤੇ ਉਹ ਕੁਝ ਦਿਨਾਂ ਤਕ ਬਾਹਰ ਰਹਿਣਗੇ।

ਇਸ ਤੋਂ ਇਲਾਵਾ ਪਾਰਟੀ ਅੱਜ ਕਿਸਾਨਾਂ ਦੇ ਸਮਰਥਨ ਵਿਚ ਤਿਰੰਗਾ ਯਾਤਰਾ ਕੱਢੀ ਜਾਵੇਗੀ। ਪਾਰਟੀ ਨੌਜਵਾਨਾਂ ਨੂੰ ਉਨ੍ਹਾਂ ਨਾਲ ਜੋੜਨ ਲਈ ‘ਸੈਲਫੀ ਵਿਦ ਤਿਰੰਗਾ’ ਨਾਮ ਦੀ ਮੁਹਿੰਮ ਵੀ ਚਲਾਏਗੀ। ਇਸ ਮੌਕੇ 'ਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੁੱਖ ਦਫਤਰ 'ਚ ਪਾਰਟੀ ਦਾ ਝੰਡਾ ਲਹਿਰਾਇਆ ਗਿਆ।

ਪਾਰਟੀ ਦਾ ਕਹਿਣਾ ਹੈ ਕਿ ਉਹ ਨਿੱਜੀ ਯਾਤਰਾ 'ਤੇ ਗਏ ਹਨ। ਇਕ ਪਾਸੇ ਰਾਹੁਲ ਵਿਦੇਸ਼ ਯਾਤਰਾ 'ਤੇ ਗਏ ਹੋਏ ਹਨ ਜਦੋਂ ਕਿ ਦੂਜੇ ਪਾਸੇ ਦੇਸ਼' ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਅੱਜ ਪਾਰਟੀ ਦਾ ਸਥਾਪਨਾ ਦਿਵਸ। ਸ ਨੂੰ ਲੈ ਕੇ ਕੇਂਦਰੀ ਮੰਤਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ 'ਤੇ ਤੰਜ ਕਸਿਆ ਹੈ।

ਰਾਹੁਲ ਨੇ ਸਥਾਪਨਾ ਦਿਵਸ 'ਤੇ ਕੀਤਾ ਟਵੀਟ 
ਪਾਰਟੀ ਦੇ ਸਥਾਪਨਾ ਦਿਵਸ ਮੌਕੇ ਰਾਹੁਲ ਗਾਂਧੀ ਨੇ ਕਿਹਾ,  "ਅੱਜ ਅਸੀਂ ਸੱਚਾਈ ਅਤੇ ਬਰਾਬਰੀ ਦੇ ਇਸ ਵਾਅਦੇ ਨੂੰ ਦੁਹਰਾਉਂਦੇ ਹਾਂ। ਉਨ੍ਹਾਂ ਟਵੀਟ ਕੀਤਾ, ‘ਕਾਂਗਰਸ ਸ਼ੁਰੂ ਤੋਂ ਹੀ ਰਾਸ਼ਟਰ ਦੀ ਅਵਾਜ਼ ਬੁਲੰਦ ਕਰਨ ਲਈ ਵਚਨਬੱਧ ਹੈ। ਅੱਜ, ਕਾਂਗਰਸ ਦੇ ਸਥਾਪਨਾ ਦਿਵਸ 'ਤੇ, ਅਸੀਂ ਸੱਚਾਈ ਅਤੇ ਬਰਾਬਰੀ ਦੇ ਆਪਣੇ ਵਾਅਦੇ ਨੂੰ ਦੁਹਰਾਉਂਦੇ ਹਾਂ. ਜੈ ਹਿੰਦ! '