ਦਿੱਲੀ ਧਰਨੇ 'ਚ ਫ੍ਰੀ ਸੇਵਾ ਦੀ ਹੋ ਰਹੀ ਨਜਾਇਜ਼ ਵਰਤੋਂ ਨੂੰ ਕਿਵੇਂ ਰੋਕਦਾ ਹੈ ਕਿਸਾਨ ਮਾਲ,ਦੇਖੋ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਸਾਮਾਨ ਵਿੱਚੋਂ 80% ਸੰਗਤ ਨੇ ਦਿੱਤਾ ਅਤੇ 20% ਬਾਕੀ ਖਾਲਸਾ ਏਡ ਵਲੋਂ ਦਿੱਤਾ ਜਾ ਰਿਹਾ ਹੈ।

kisan mall

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ)- ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।  ਇਸ ਵਿਚਕਾਰ ਕਿਸਾਨਾਂ ਨੂੰ ਦੇਸ਼ ਦੇ ਹਰ ਵਰਗ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਿਸਾਨਾਂ ਵਲੋਂ ਵੱਖ ਵੱਖ ਥਾਂ ਤੇ ਲੰਗਰ ਤੇ ਜ਼ਰੂਰਤ ਦੀਆ ਚੀਜ਼ਾਂ  ਦੀਆਂ ਫ੍ਰੀ ਸੇਵਾ ਹੋ ਰਹੀ ਹੈ ਪਰ ਇਸ ਨੂੰ ਕਿਵੇਂ ਠੀਕ ਢੰਗ ਨਾਲ ਚਲਾਉਣਾ ਹਨ ਇਹ ਸਭ ਤੋਂ ਵੱਡਾ ਕੰਮ ਹੈ। ਅਜਿਹਾ ਵਿਚ ਕਿਸਾਨਾਂ ਲਈ ਦਿੱਲੀ ਧਰਨੇ 'ਚ ਕਿਸਾਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖਾਲਸਾ ਏਡ ਵਲੋਂ ਕਿਸਾਨ ਮਾਲ ਬਣਾਇਆ ਗਿਆ ਹੈ। ਇਹ ਕਿਸਾਨ ਮਾਲ ਫ੍ਰੀ ਸੇਵਾ ਦੀ ਹੋ ਰਹੀ ਨਜਾਇਜ਼ ਵਰਤੋਂ ਨੂੰ ਕਿਵੇਂ ਰੋਕਦਾ ਜਾ ਸਕਦਾ ਹੈ ਇਸ ਵਜੋਂ ਬਣਾਇਆ ਗਿਆ ਹੈ। ਇਸ ਮਾਲ ਵਿਚ ਹਰ ਜ਼ਰੂਰਤ ਦੀਆ ਚੀਜ਼ਾਂ ਉਪਲੱਬਧ ਹਨ। 

ਇਸ ਮੌਕੇ ਅਮਰਜੀਤ ਸਿੰਘ ਨੇ ਕਿਹਾ,"ਮੈਨਜਮੈਂਟ ਦੀ ਗੱਲ ਕਰੀਏ ਜੇਕਰ ਤੇ ਅਸੀਂ ਬਹੁਤ ਦਿਨਾਂ ਤੋਂ ਵੇਖ ਰਹੇ ਹਨ ਜਿਵੇ ਜਿਵੇ ਇੱਥੇ ਸੰਗਤਾਂ ਦੀ ਗਿਣਤੀ ਵੱਧ ਰਹੀ ਹੈ ਉਵੇਂ ਲੰਗਰ ਦੀ ਲੋੜ ਵੀ ਵੱਧ ਜਾਏਗੀ। ਸਾਨੂੰ ਨਹੀਂ ਪਤਾ ਇਹ ਕਿਸਾਨ ਅੰਦੋਲਨ ਕਿੰਨਾ ਲੰਬਾ ਚਲਣਾ ਹੈ ਤੇ ਇਹ ਨਾ ਹੋਵੇ ਕਿ ਕੁਝ ਸਮੇਂ ਬਾਅਦ ਸਾਮਾਨ ਹੀ ਨਾ ਹੋਵੇ ਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਕੁਝ ਦਿਨਾਂ ਤੋਂ ਵੇਖ ਰਹੇ ਹਾਂ ਕਿ ਕੁਝ ਸੰਗਤਾਂ ਕੋਲੋਂ ਸਮਾਨ ਹੋਣ ਦੇ ਬਾਵਜੂਦ ਵੀ ਉਹ ਵੀ ਲੋਕ ਵਾਰ ਵਾਰ ਸਮਾਨ ਲੈਣ ਲਈ ਲਾਈਨਾਂ ਵਿਚ ਲੱਗ ਕੇ ਲੈ ਰਹੇ ਹਨ।  ਇਸ ਲਈ ਅਸੀਂ ਸਭ ਨੇ ਸੋਚਿਆ ਕਿ ਜੇਕਰ ਹੁਣ ਨਹੀਂ ਦੇਖ ਦੇਖ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸਾਰਾ ਸਾਮਾਨ ਖਤਮ ਹੋ ਜਾਵੇਗਾ। "

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਟੋਕਨ ਦੇ ਕੇ ਲੋਕਾਂ ਨੂੰ ਸਾਮਾਨ ਦੇ ਰਹੇ ਤਾਂ ਜੋ ਸਭ ਸੰਗਤ ਨੂੰ ਸਾਮਾਨ ਮਿਲ ਸਕੇ। ਸਭ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕੀਤੀ ਹੈ ਜਿਹੜਾ ਤੁਸੀ ਸਾਨੂੰ ਸਾਮਾਨ ਦਿੱਤਾ ਉਹ ਠੀਕ ਢੰਗ ਨਾਲ ਸਭ ਤੱਕ ਪਹੁੰਚ ਸਕੇ। ਇਨ੍ਹਾਂ ਸਾਮਾਨ ਵਿੱਚੋਂ 80% ਸੰਗਤ ਨੇ ਦਿੱਤਾ ਅਤੇ 20 % ਬਾਕੀ ਖਾਲਸਾ ਏਡ ਵਲੋਂ ਦਿੱਤਾ ਜਾ  ਰਿਹਾ ਹੈ। ਇਨ੍ਹਾਂ ਚੀਜ਼ਾਂ ਨੂੰ ਲੋਕਾਂ ਤੱਕ ਪਹਚਾਉਣ ਲਈ ਇਕ ਪ੍ਰੋਸੱਸ ਬਣਾਇਆ ਗਿਆ ਹੈ ਜਿਸ ਨਾਲ ਹੀ ਕਿਸਾਨਾਂ ਤੱਕ ਇਕ ਟੋਕਨ ਰਹੀ ਸਾਮਾਨ ਪਹੁੰਚ ਸਕੇ।

ਲੋਕਾਂ ਨੂੰ ਇੱਕ ਫਾਰਮ ਦਿੱਤਾ ਜਾ ਰਿਹਾ ਹੈ ਜਿਸ ਵਿਚ 30 ਚੀਜ਼ਾਂ ਰੱਖੀਆਂ ਗਈਆਂ ਹਨ ਅਤੇ ਅਧਾਰ ਕਾਰਡ ਤੇ ਫੋਨ ਨੰਬਰ ਲੈ ਕੇ ਫਿਰ ਸਾਰਾ ਸਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਟਰਾਲੀ ਵਿਚ 10 ਟੋਕਨ ਦਿੱਤੇ ਜਾਂਦੇ ਹਨ ਤੇ ਉਹ ਭਾਵੇਂ ਕਿਸਾਨ ਇੱਕ ਦਿਨ ਵਿਚ ਵਰਤੋਂ ਕਰਨ ਜਾ ਦੋ ਦਿਨ ਵਿਚ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਸਭ ਸਿਸਟਮ ਨੂੰ ਲੋਕ ਬਹੁਤ ਹੀ ਪ੍ਰਸੰਸ਼ਾ ਕਰਦੇ ਹਨ।