ਬੂਸਟਰ ਡੋਜ਼ ਲੈਣ ਲਈ ਹੁਣ 60 ਸਾਲ ਤੋਂ ਵਡੇਰੇ ਵਿਅਕਤੀਆਂ ਨੂੰ ਨਹੀਂ ਦੇਣਾ ਪਵੇਗਾ ਮੈਡੀਕਲ ਸਰਟੀਫ਼ਿਕੇਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਂਕਿ, ਵੈਕਸੀਨ ਲੈਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ।

no medical certificate required to get jabbed for people above 60, said center

ਨਵੀਂ ਦਿੱਲੀ : ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਮੋਰਬਿਡੀਟੀਜ਼ (ਇੱਕ ਤੋਂ ਜ਼ਿਆਦਾ ਸਿਹਤ ਸਮੱਸਿਆਵਾਂ) ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ -19 ਵੈਕਸੀਨ ਦੀ "ਸਾਵਧਾਨੀ ਖ਼ੁਰਾਕ ਜਾਂ ਬੂਸਟਰ ਡੋਜ਼" ਲੈਣ ਲਈ ਯੋਗਤਾ ਦਿਖਾਉਣ ਲਈ ਮੈਡੀਕਲ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ। ਕੇਂਦਰੀ ਸਿਹਤ ਸਕੱਤਰ ਦੀ ਮੰਗਲਵਾਰ ਨੂੰ ਸੂਬਿਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਡਾਕਟਰ ਤੋਂ ਸਰਟੀਫਿਕੇਟ ਲਏ ਤੋਂ ਬਿਨ੍ਹਾਂ “ਸਾਵਧਾਨੀ” ਖ਼ੁਰਾਕ ਲੈ ਸਕਦੇ ਹਨ। ਹਾਲਾਂਕਿ, ਵੈਕਸੀਨ ਲੈਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ।

"ਸਾਵਧਾਨੀ ਦੀ ਖੁਰਾਕ ਲੈਣ ਵੇਲੇ, 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਤੋਂ ਕੋਈ ਸਰਟੀਫਿਕੇਟ ਪੇਸ਼ ਕਰਨ/ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਅਜਿਹੇ ਵਿਅਕਤੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਖ਼ੁਰਾਕ ਲੈਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣ।  ਸਿਹਤ ਸਕੱਤਰ ਰਾਕੇਸ਼ ਭੂਸ਼ਣ ਨੇ ਇੱਕ ਚਿੱਠੀ ਪੜ੍ਹਦਿਆਂ ਇਹ ਨਿਰਦੇਸ਼ ਦਿੱਤੇ ਹਨ।

ਪੱਤਰ ਵਿੱਚ ਕਿਹਾ ਗਿਆ ਹੈ, "ਚੋਣ ਡਿਊਟੀ ਵਿੱਚ ਤਾਇਨਾਤ ਕਰਮਚਾਰੀ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ਵਿੱਚ ਗਿਣੇ ਜਾਣਗੇ ਅਤੇ ਬੂਸਟਰ ਡੋਜ਼ ਲਈ ਯੋਗ ਹੋਣਗੇ।" ਇਸ ਵਿੱਚ ਅੱਗੇ ਲਿਖਿਆ ਗਿਆ ਹੈ, "ਬੂਸਟਰ ਡੋਜ਼ ਲਈ ਉਹਨਾਂ ਦੀ ਯੋਗਤਾ ਇਸ ਗੱਲ 'ਤੇ ਅਧਾਰਤ ਹੈ ਕਿ ਉਹਨਾਂ ਨੇ ਆਪਣੀ ਦੂਜੀ ਖ਼ੁਰਾਕ ਕਦੋਂ ਲਈ ਸੀ। ਦੂਜੀ ਖ਼ੁਰਾਕ ਦੇ ਸਿਰਫ ਨੌਂ ਮਹੀਨੇ ਬਾਅਦ ਹੀ ਉਹ ਯੋਗ ਹੋਣਗੇ।''

ਜ਼ਿਕਰਯੋਗ ਹੈ ਕਿ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ 10 ਜਨਵਰੀ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀ ਅਤੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਸਹਿ-ਰੋਗ ਵਾਲੇ ਲੋਕ ਆਪਣੀਆਂ 'ਸਾਵਧਾਨੀ ਖੁਰਾਕਾਂ' ਜਾਂ ਬੂਸਟਰ ਸ਼ਾਟਸ ਲਈ ਰਜਿਸਟਰ ਕਰ ਸਕਦੇ ਹਨ।

ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੂਸਟਰ ਖ਼ੁਰਾਕ ਦੂਜੀ ਖ਼ੁਰਾਕ ਮਿਲਣ ਦੇ ਨੌਂ ਮਹੀਨਿਆਂ ਬਾਅਦ ਹੀ ਲਈ ਜਾ ਸਕਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, "ਇਸ ਸਾਵਧਾਨੀ ਦੀ ਖੁਰਾਕ ਦੀ ਤਰਜੀਹ ਅਤੇ ਕ੍ਰਮ ਦੂਜੀ ਖੁਰਾਕ ਦੇ ਪ੍ਰਸ਼ਾਸਨ ਦੀ ਮਿਤੀ ਤੋਂ 9 ਮਹੀਨੇ ਭਾਵ 39 ਹਫ਼ਤਿਆਂ ਦੇ ਪੂਰੇ ਹੋਣ 'ਤੇ ਅਧਾਰਤ ਹੋਵੇਗਾ।