Himachal Pradesh News: ਨਵੇਂ ਸਾਲ 'ਤੇ ਮਨਾਲੀ ਜਾਣ ਵਾਲੇ ਹੋ ਜਾਣ ਚੌਕਸ, ਫਸ ਸਕਦੇ ਹੋ ਵੱਡੇ ਜਾਮ ’ਚ
6 ਕਿਲੋਮੀਟਰ ਲੰਬੇ ਜਾਮ 'ਚ ਫਸੇ ਹਜ਼ਾਰਾਂ ਵਾਹਨ ਤੇ ਸੈਲਾਨੀ
Himachal Pradesh heavy traffic in Manali on New Year 2024 Latest News in Punjabi : ਮਨਾਲੀ ਆਉਣ ਵਾਲੇ ਸੈਲਾਨੀਆਂ ਨੂੰ ਉਸ ਸਮੇਂ ਘੰਟਿਆਂਬੱਧੀ ਟ੍ਰੈਫ਼ਿਕ ਜਾਮ 'ਚ ਫਸਣਾ ਪਿਆ, ਜਦੋਂ ਬਰਫ਼ਬਾਰੀ ਕਾਰਨ ਮਨਾਲੀ-ਸੋਲਾਂਗ ਨਾਲਾ ਰੋਡ 'ਤੇ 6 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਦਰਅਸਲ, ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਭਾਰੀ ਬਰਫ਼ਬਾਰੀ ਹੋਈ। ਇਕ ਪਾਸੇ ਦੇਸ਼ੀ-ਵਿਦੇਸ਼ੀ ਸੈਲਾਨੀਆਂ ਨੇ ਬਰਫ਼ਬਾਰੀ ਦਾ ਖ਼ੂਬ ਆਨੰਦ ਲਿਆ। ਦੂਜੇ ਪਾਸੇ ਮਨਾਲੀ ਆਉਣ ਵਾਲੇ ਸੈਲਾਨੀਆਂ ਨੂੰ ਕਈ ਘੰਟਿਆਂ ਤਕ ਟ੍ਰੈਫ਼ਿਕ ਜਾਮ ਵਿੱਚ ਫਸਣਾ ਪਿਆ ਜਦੋਂ ਬਰਫ਼ਬਾਰੀ ਕਾਰਨ ਮਨਾਲੀ-ਸੋਲਾਂਗ ਨਾਲਾ ਰੋਡ 'ਤੇ 6 ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਸੋਸ਼ਲ ਮੀਡੀਆ 'ਤੇ ਵੀਡੀਉ ਹੋ ਰਹੀ ਹੈ ਸ਼ੇਅਰ :
ਦਰਅਸਲ, ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਭਾਰੀ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਮਨਾਲੀ-ਸੋਲਾਂਗ ਨਾਲਾ ਰੋਡ 'ਤੇ ਲੰਮਾ ਜਾਮ ਲੱਗ ਗਿਆ। ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਇਸ ਵੀਡੀਉ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦਸਿਆ ਗਿਆ ਕਿ ਸੜਕ ’ਤੇ ਜਾਮ ਵਿਚ ਇਕ ਹਜ਼ਾਰ ਤੋਂ ਵੱਧ ਵਾਹਨ ਫਸ ਗਏ। ਇਸ ਵਿਡਿੀਉ ’ਚ ਹਿਮਾਚਲ ਪ੍ਰਦੇਸ਼ ’ਚ ਹੋਈ ਭਾਰੀ ਬਰਫ਼ਬਾਰੀ ਕਾਰਨ ਇਕ ਵਾਹਨ ਫਿਸਲਦਾ ਨਜ਼ਰ ਆ ਰਿਹਾ ਹੈ ਇਸ ਘਟਨਾ ਦੌਰਾਨ ਡਰਾਇਵਰ ਬਾਲ-ਬਾਲ ਬਚ ਗਿਆ।
ਜਾਣਕਾਰੀ ਅਨੁਸਾਰ ਹੈ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ 'ਚ ਸੈਲਾਨੀ ਮਨਾਲੀ ਵੱਲ ਜਾ ਰਹੇ ਹਨ। ਮਨਾਲੀ ਅਤੇ ਅਟਲ ਸੁਰੰਗ 'ਚ ਸ਼ੁਕਰਵਾਰ ਸ਼ਾਮ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਜਿਸ ਕਾਰਨ ਕਈ ਵਾਹਨ ਫਸ ਗਏ। ਇਸ ਦੌਰਾਨ ਸਥਾਨਕ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਮ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੋਂ ਬਾਹਰ ਕਢਿਆ ਹੈ।
ਉੱਤਰਾਖੰਡ ਦੇ ਕਈ ਹਿੱਸਿਆਂ 'ਚ ਬਾਰਸ਼ ਨਾਲ ਡਿਗਿਆ ਪਾਰਾ:
ਮਨਾਲੀ ਤੋਂ ਇਲਾਵਾ ਦੇਵਭੂਮੀ ਉੱਤਰਾਖੰਡ ਦੇ ਕਈ ਹਿੱਸਿਆਂ 'ਚ ਸ਼ੁਕਰਵਾਰ ਸ਼ਾਮ ਨੂੰ ਬਾਰਸ਼ ਹੋਈ। ਜਿਸ ਕਾਰਨ ਤਾਪਮਾਨ ਕਾਫ਼ੀ ਹੇਠਾਂ ਚਲਾ ਗਿਆ। ਠੰਢ ਕਾਰਨ ਲੋਕ ਘਰਾਂ ਵਿੱਚ ਲੁਕਣ ਲਈ ਮਜਬੂਰ ਹੋ ਗਏ। ਸੰਘਣੀ ਧੁੰਦ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਵੀ ਮੱਠੀ ਰਹੀ। ਜਿਸ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਪੈਦਾ ਹੋ ਗਈ। ਦੇਹਰਾਦੂਨ ਮੌਸਮ ਵਿਭਾਗ ਦੇ ਡਾਇਰੈਕਟਰ ਵਿਕਰਮ ਸਿੰਘ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਡਿੱਗ ਸਕਦਾ ਹੈ। ਜਿਸ ਕਾਰਨ ਇਲਾਕੇ ਵਿਚ ਠੰਢ ਵਧੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ੍ਰੀਨਗਰ ਵਿਚ ਬਰਫ਼ਬਾਰੀ ਨੂੰ ਲੈ ਹਦਾਇਤਾਂ ਜਾਰੀ:
ਸ੍ਰੀਨਗਰ ਵਿਚ ਬਰਫ਼ਬਾਰੀ ਨੂੰ ਲੈ ਕੇ ਡੀ.ਐਮ. ਬਾਰਾਮੂਲਾ ਵਲੋਂ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਬਰਫ਼ਬਾਰੀ ਕਾਰਨ ਤੰਗਮਾਰਗ-ਗੁਲਮਰਗ ਸੜਕ ਤਿਲਕਣ ਹੋ ਗਈ ਹੈ। ਭਾਰੀ ਵਾਹਨਾਂ 'ਤੇ ਪਾਬੰਦੀ ਲਗਾਈ ਗਈ ਹੈ। ਹਲਕੇ ਵਾਹਨਾਂ ਦੀ ਇਜਾਜ਼ਤ ਹੈ। ਸੈਲਾਨੀ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਕਾਰ ਰਾਹੀਂ ਯਾਤਰਾ ਕਰ ਸਕਦੇ ਹਨ। ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
(For more Punjabi news apart from stay tuned to Rozana Spokesman)