Prime Minister ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਗਿਣਾਈਆਂ 2025 ਦੀਆਂ ਪ੍ਰਾਪਤੀਆਂ
ਕਿਹਾ : ਅਪ੍ਰੇਸ਼ਨ ਸਿੰਧੂਰ ਬਣਿਆ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ 129ਵੇਂ ਐਪੀਸੋਡ ਵਿੱਚ 2025 ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। 2025 ਦੇ ਆਖਰੀ ਐਪੀਸੋਡ ਵਿੱਚ ਨਵੇਂ ਸਾਲ 2026 ਦੀਆਂ ਚੁਣੌਤੀਆਂ, ਸੰਭਾਵਨਾਵਾਂ ਅਤੇ ਵਿਕਾਸ ਬਾਰੇ ਵੀ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ 2025 ਭਾਰਤ ਲਈ ਮਾਣ ਭਰੇ ਮੀਲ ਪੱਥਰਾਂ ਵਾਲਾ ਸਾਲ ਸੀ। ਚਾਹੇ ਰਾਸ਼ਟਰੀ ਸੁਰੱਖਿਆ ਹੋਵੇ, ਖੇਡਾਂ ਹੋਣ, ਵਿਗਿਆਨਕ ਨਵੀਨਤਾ ਹੋਵੇ ਜਾਂ ਦੁਨੀਆਂ ਦੇ ਸਭ ਤੋਂ ਵੱਡੇ ਪਲੇਟਫਾਰਮ ਹੋਣ, ਭਾਰਤ ਦਾ ਪ੍ਰਭਾਵ ਹਰ ਥਾਂ ਦਿਖਾਈ ਦੇ ਰਿਹਾ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਖੇਡਾਂ, ਵੰਦੇ ਮਾਤਰਮ, ਪੁਲਾੜ, ਮਹਾਕੁੰਭ, ਰਾਮ ਮੰਦਿਰ ਅਤੇ 77ਵੇਂ ਗਣਤੰਤਰ ਦਿਵਸ ਬਾਰੇ ਆਪਣੀ ਗੱਲ ਰੱਖੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਈ.ਸੀ.ਐੱਮ.ਆਰ. ਨੇ ਹਾਲ ਹੀ ਵਿੱਚ ਰਿਪੋਰਟ ਵਿੱਚ ਦੱਸਿਆ ਹੈ ਕਿ ਨਿਮੋਨੀਆ ਅਤੇ ਯੂਟੀਆਈ ਵਰਗੀਆਂ ਬੀਮਾਰੀਆਂ ਵਿੱਚ ਦਵਾਈ ਕਮਜ਼ੋਰ ਸਾਬਤ ਹੋ ਰਹੀ ਹੈ। ਇਸ ਦਾ ਕਾਰਨ ਬਿਨਾਂ ਸੋਚੇ ਦਵਾਈ ਦਾ ਸੇਵਨ ਹੈ। ਅੱਜਕੱਲ੍ਹ ਲੋਕ ਐਂਟੀਬਾਇਓਟਿਕ ਦਵਾਈਆਂ ਦਾ ਵਰਤੋਂ ਕਰ ਰਹੇ ਹਨ। ਲੋਕ ਸੋਚਦੇ ਹਨ ਕਿ ਇੱਕ ਗੋਲੀ ਲੈ ਲਓ ਤਾਂ ਬੀਮਾਰੀ ਦੂਰ ਹੋ ਜਾਵੇਗੀ। ਮੈਂ ਅਪੀਲ ਕਰਦਾ ਹਾਂ ਕਿ ਆਪਣੇ ਮਨ ਤੋਂ ਦਵਾਈਆਂ ਦਾ ਸੇਵਨ ਕਰਨ ਤੋਂ ਬਚੋ। ਇਨ੍ਹਾਂ ਦਾ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰੋ।
ਕੁਝ ਹੀ ਦਿਨਾਂ ਵਿੱਚ ਸਾਲ 2026 ਦਸਤਕ ਦੇਣ ਵਾਲਾ ਹੈ ਅਤੇ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤਾਂ ਮਨ ਵਿੱਚ ਪੂਰੇ ਇੱਕ ਸਾਲ ਦੀਆਂ ਯਾਦਾਂ ਘੁੰਮ ਰਹੀਆਂ ਹਨ। ਕਈ ਤਸਵੀਰਾਂ, ਕਈ ਚਰਚਾਵਾਂ, ਕਈ ਪ੍ਰਾਪਤੀਆਂ, ਜਿਨ੍ਹਾਂ ਨੇ ਦੇਸ਼ ਨੂੰ ਇੱਕਠੇ ਜੋੜ ਦਿੱਤਾ। 2025 ਨੇ ਸਾਨੂੰ ਅਜਿਹੇ ਕਈ ਪਲ ਦਿੱਤੇ ਜਿਨ੍ਹਾਂ ਉੱਤੇ ਹਰ ਭਾਰਤੀ ਨੂੰ ਮਾਣ ਹੋਇਆ। ਦੇਸ਼ ਦੀ ਸੁਰੱਖਿਆ ਤੋਂ ਲੈ ਕੇ ਖੇਡਾਂ ਦੇ ਮੈਦਾਨ ਤੱਕ, ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਲੈ ਕੇ ਦੁਨੀਆਂ ਦੇ ਵੱਡੇ ਮੰਚਾਂ ਤੱਕ, ਭਾਰਤ ਨੇ ਹਰ ਥਾਂ ਆਪਣੀ ਮਜ਼ਬੂਤ ਛਾਪ ਛੱਡੀ। ਇਸ ਸਾਲ 'ਆਪ੍ਰੇਸ਼ਨ ਸਿੰਦੂਰ' ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ। ਦੁਨੀਆਂ ਨੇ ਸਾਫ਼ ਦੇਖਿਆ ਕਿ ਅੱਜ ਦਾ ਭਾਰਤ ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਦਾ। ਸਵਦੇਸ਼ੀ ਨੂੰ ਲੈ ਕੇ ਵੀ ਲੋਕਾਂ ਦਾ ਉਤਸ਼ਾਹ ਖੂਬ ਦਿਖਾਈ ਦਿੱਤਾ। ਲੋਕ ਉਹੀ ਸਾਮਾਨ ਖਰੀਦ ਰਹੇ ਹਨ ਜਿਸ ਵਿੱਚ ਕਿਸੇ ਭਾਰਤੀ ਦਾ ਪਸੀਨਾ ਲੱਗਾ ਹੋਵੇ ਅਤੇ ਜਿਸ ਵਿੱਚ ਭਾਰਤ ਦੀ ਮਿੱਟੀ ਦੀ ਖੁਸ਼ਬੂ ਹੋਵੇ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ 2025 ਨੇ ਭਾਰਤ ਨੂੰ ਹੋਰ ਆਤਮਵਿਸ਼ਵਾਸ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਖੇਡਾਂ ਦੇ ਮਾਮਲੇ ਵਿਚ ਵੀ 2025 ਇਕ ਯਾਦਗਾਰੀ ਸਾਲ ਸੀ। ਸਾਡੀ ਪੁਰਸ਼ ਕ੍ਰਿਕਟ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ। ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਭਾਰਤ ਦੀਆਂ ਧੀਆਂ ਨੇ ਮਹਿਲਾ ਬਲਾਈਂਡ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ... ਵਿਸ਼ਵ ਚੈਂਪੀਅਨਸ਼ਿਪ ਵਿਚ ਕਈ ਤਗਮੇ ਜਿੱਤ ਕੇ, ਪੈਰਾ-ਐਥਲੀਟਾਂ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਰੁਕਾਵਟ ਦ੍ਰਿੜਤਾ ਨੂੰ ਨਹੀਂ ਰੋਕ ਸਕਦੀ।"
ਇਹ ਗੱਲ ਵੀ ਸੱਚ ਹੈ ਕਿ ਇਸ ਸਾਲ ਕੁਦਰਤੀ ਆਫ਼ਤਾਂ ਸਾਨੂੰ ਝੱਲਣੀਆਂ ਪਈਆਂ, ਕਈ ਖੇਤਰਾਂ ਵਿੱਚ ਝੱਲਣੀਆਂ ਪਈਆਂ। ਹੁਣ ਦੇਸ਼ 2026 ਵਿੱਚ ਨਵੀਆਂ ਉਮੀਦਾਂ, ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ।