ਹਿੰਦੂ ਕੁੜੀ ਨੂੰ ਛੂਹਣ ਵਾਲੇ ਬਿਆਨ ‘ਤੇ ਤਹਿਸੀਨ ਪੂਨਾਵਾਲਾ ਨੇ ਦਿਤੀ ਕੇਂਦਰੀ ਮੰਤਰੀ ਨੂੰ ਚੁਣੋਤੀ
ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੂੰ ਇਕ ਨੌਜਵਾਨ ਨੇ ਉਨ੍ਹਾਂ ਦੇ ਇਕ ਬਿਆਨ ਨੂੰ ਲੈ ਕੇ ਚੁਣੌਤੀ....
ਨਵੀਂ ਦਿੱਲੀ : ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੂੰ ਇਕ ਨੌਜਵਾਨ ਨੇ ਉਨ੍ਹਾਂ ਦੇ ਇਕ ਬਿਆਨ ਨੂੰ ਲੈ ਕੇ ਚੁਣੌਤੀ ਦਿਤੀ ਹੈ। ਤਹਿਸੀਨ ਪੂਨਾਵਾਲਾ ਨਾਮ ਦੇ ਇਕ ਨੌਜਵਾਨ ਨੇ ਕੇਂਦਰੀ ਮੰਤਰੀ ਨੂੰ ਟਵੀਟ ਕਰਕੇ ਕਿਹਾ ਹੈ ਕਿ ਮੈਂ ਇਕ ਹਿੰਦੂ ਕੁੜੀ ਨੂੰ ਹੱਥ ਲਗਾਇਆ ਹੈ। ਹੁਣ ਤੁਹਾਨੂੰ ਜੋ ਕਰਨਾ ਹੈ ਕਰਕੇ ਦਿਖਾਓ। ਨੌਜਵਾਨ ਨੇ ਅੱਗੇ ਲਿਖਿਆ ਹੈ ਕਿ ਇਹ ਤੁਹਾਡੇ ਲਈ ਇਕ ਚੁਣੌਤੀ ਦੀ ਤਰ੍ਹਾਂ ਹੈ। ਦੱਸ ਦਈਏ ਕਿ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਸੋਮਵਾਰ ਨੂੰ ਇਕ ਵਿਵਾਦਿਤ ਬਿਆਨ ਦਿਤਾ ਸੀ। ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਹੱਥ ਹਿੰਦੂ ਕੁੜੀ ਨੂੰ ਲਾਉਦਾ ਹੈ ਤਾਂ ਉਹ ਨਹੀਂ ਬਚਣਾ ਚਾਹੀਦਾ ਹੈ।
ਹੇਗੜੇ ਦੇ ਇਸ ਬਿਆਨ ਤੋਂ ਬਾਅਦ ਰਾਜਨੀਤੀ ਗਰਮਾ ਗਈ। ਕਾਂਗਰਸ ਨੇ ਉਨ੍ਹਾਂ ਦੇ ਇਸ ਬਿਆਨ ਉਤੇ ਸਖ਼ਤ ਵਿਰੋਧ ਜਤਾਇਆ। ਕਰਨਾਟਕ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂ ਰਾਵ ਨੇ ਕਿਹਾ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਅਜਿਹੇ ਲੋਕ ਦੇਸ਼ ਦੇ ਮੰਤਰੀ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਤਹਿਸੀਨ ਪੂਨਾਵਾਲਾ ਨੇ ਰਾਬਰਡ ਵਾਡਰਾ ਦੀ ਭੈਣ ਨਾਲ ਵਿਆਹ ਕੀਤਾ ਹੈ। ਦੋਨਾਂ ਦਾ ਵਿਆਹ ਸਾਲ 2016 ਵਿਚ ਹੋਇਆ ਸੀ ਜਿਸ ਵਿਚ ਗਾਂਧੀ ਪਰਵਾਰ ਵੀ ਸ਼ਾਮਲ ਹੋਇਆ ਸੀ। ਧਿਆਨ ਯੋਗ ਹੈ ਕਿ ਹੇਗੜੇ ਨੇ ਐਤਵਾਰ ਨੂੰ ਤਾਜ ਮਹਿਲ ਉਤੇ ਟਿੱਪਣੀ ਕਰਨ ਨੂੰ ਲੈ ਕੇ ਹਿੰਦੂ ਲੜਕੀਆਂ ਦੀ ਸੁਰੱਖਿਆ ਉਤੇ ਬਿਆਨ ਦਿਤਾ ਸੀ।
ਹੇਗੜੇ ਨੇ ਕਰਨਾਟਕ ਦੇ ਕੋਡਾਗੁ ਜ਼ਿਲ੍ਹੇ ਵਿਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਸਾਡੇ ਸਮਾਜ ਦੀ ਤਰਜੀਹ ਦੇ ਬਾਰੇ ਵਿਚ ਸੋਚਣਾ ਚਾਹੀਦਾ ਹੈ। ਸਾਨੂੰ ਜਾਤੀ ਦੇ ਬਾਰੇ ਵਿਚ ਨਹੀਂ ਸੋਚਣਾ ਚਾਹੀਦਾ ਹੈ। ਜੇਕਰ ਕੋਈ ਇਕ ਹੱਥ ਹਿੰਦੂ ਕੁੜੀ ਨੂੰ ਲਾਉਦਾ ਹੈ ਤਾਂ ਉਹ ਹੱਥ ਨਹੀਂ ਬਚਣਾ ਚਾਹੀਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕੇਂਦਰੀ ਮੰਤਰੀ ਨੇ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿਤਾ ਹੈ। ਐਤਵਾਰ ਨੂੰ ਹੇਗੜੇ ਨੇ ਇਸ ਦੇ ਨਾਲ ਹੀ ਤਾਜ ਮਹਿਲ ਉਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਤਾਜ ਮਹਿਲ ਮੁਸਲਮਾਨਾਂ ਨੇ ਨਹੀਂ ਬਣਾਇਆ ਸੀ।
ਇਤਿਹਾਸ ਇਸ ਦਾ ਗਵਾਹ ਹੈ ਕਿ ਇਸ ਦੀ ਉਸਾਰੀ ਮੁਸਲਮਾਨਾਂ ਨੇ ਨਹੀਂ ਕਰਵਾਈ ਸੀ। ਸ਼ਾਹਜਹਾਂ ਨੇ ਅਪਣੀ ਜੀਵਨੀ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਇਹ ਜ਼ਮੀਨ ਰਾਜਾ ਜੈਸਿੰਹਾ ਤੋਂ ਖਰੀਦੀ ਸੀ। ਇਕ ਸ਼ਿਵ ਮੰਦਰ ਹੈ, ਜਿਸ ਨੂੰ ਰਾਜਾ ਪਰਮਤੀਰਥ ਨੇ ਬਣਵਾਇਆ ਸੀ। ਜਿਸ ਦਾ ਨਾਮ ਤੇਜੋ ਮਹਾਲਆ ਸੀ। ਤੇਜੋ ਮਹਾਲਆ ਦਾ ਨਾਮ ਬਦਲ ਕੇ ਤਾਜ ਮਹਿਲ ਕਰ ਦਿਤਾ ਗਿਆ।