ਕਿਸਾਨੀ ਸੰਘਰਸ਼: ਟਿਕਰੀ ਬਾਰਡਰ 'ਤੇ ਡਟੇ ਇਕ ਹੋਰ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿੰਡ ਪੱਖੋਕੇ ਦਾ ਸ਼ੀਰਾ ਸਿੰਘ ਜੋ ਕਿ ਦਿੱਲੀ ਵਿਖੇ ਭਾਰਤੀ ਕਿਸਾਨ ਲਈ ਭਾਕਿਯੂ ਉਗਰਾਹਾਂ ਦੇ ਜੱਥੇ ਨਾਲ ਕਿਸਾਨੀ ਸੰਘਰਸ਼ ਲਈ ਟਿਕਰੀ ਬਾਰਡਰ 'ਤੇ ਗਿਆ ਹੋਇਆ ਸੀ

farmer

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਇਸ ਮੌਕੇ ਇਕ ਹੋਰ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਇਹ ਕਿਸਾਨ ਜ਼ਿਲ੍ਹਾ ਬਰਨਾਲਾ ਸਥਿਤ ਪਿੰਡ ਪੱਖੋਕੇ ਦੇ ਰਹਿਣ ਵਾਲਾ ਸੀ।  ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ।

ਦੱਸ ਦਈਏ ਕਿ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਜ਼ਿਲ੍ਹਾ ਆਗੂ ਸੰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਪੱਖੋਕੇ ਦਾ ਸ਼ੀਰਾ ਸਿੰਘ ਜੋ ਕਿ ਦਿੱਲੀ ਵਿਖੇ ਭਾਰਤੀ ਕਿਸਾਨ ਲਈ ਭਾਕਿਯੂ ਉਗਰਾਹਾਂ ਦੇ ਜੱਥੇ ਨਾਲ ਕਿਸਾਨੀ ਸੰਘਰਸ਼ ਲਈ ਟਿਕਰੀ ਬਾਰਡਰ 'ਤੇ ਗਿਆ ਹੋਇਆ ਸੀ ਅਤੇ ਬੀਤੀ ਰਾਤ ਇਸ ਕਿਸਾਨ ਦੀ ਮੌਤ ਹੋ ਗਈ।