ਬੀਕੇਯੂ ਉਗਰਾਹਾਂ ਨੇ ਮੋਦੀ ਸਰਕਾਰ ਵਲੋਂ ਬੋਲੇ ਫਾਸ਼ੀ ਹਮਲਿਆਂ ਖਿਲਾਫ ਦੇ ਡਟਣ ਦਾ ਦਿੱਤਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਆਰ ਐਸ ਐਸ ਦੇ ਟੋਲਿਆਂ ਵਲੋਂ ਕਿਸਾਨ ਮੋਰਚਿਆਂ ਤੇ ਹਮਲਿਆਂ ਦੀ ਨਿੰਦਾ

farmer protest

ਨਵੀਂ ਦਿੱਲੀ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਮੋਦੀ ਸਰਕਾਰ ਵਲੋਂ ਆਰ ਐਸ ਐਸ ਦੇ ਰਾਹੀਂ ਸਿੰਘੂ ਬਾਰਡਰ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਉੱਤੇ ਅਤੇ ਟਿੱਕਰੀ ਬਾਰਡਰ 'ਤੇ ਬੀਕੇਯੂ ਉਗਰਾਹਾਂ ਦੇ ਮੋਰਚੇ 'ਚ ਡਟੇ ਕਿਸਾਨਾਂ ਉੱਤੇ ਮਗਰਲੇ ਪਾਸਿਓਂ ਹਮਲੇ ਕਰਵਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ  ਦੇਸ਼ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਕਿਸਾਨ ਮੋਰਚਿਆਂ ਉੱਤੇ ਵਿੱਢੇ ਫਾਸ਼ੀ ਹੱਲੇ ਖਿਲਾਫ ਧੜੱਲੇ ਨਾਲ ਡਟਣ ਦਾ ਸੱਦਾ ਦਿੱਤਾ ਹੈ।