ਕੇਂਦਰ ਸਰਕਾਰ ’ਚ ਭਾਗੀਦਾਰ ਰਹੇ ਸੁਖਬੀਰ ਬਾਦਲ ਨੇ ਕੀਤਾ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ
ਕਿਸਾਨਾਂ ਦੇ ਮੁੱਦੇ 'ਤੇ ਛੱਡੀ ਸਰਕਾਰ
ਨਵੀਂ ਦਿੱਲੀ: ਬਜਟ ਸੈਸ਼ਨ 2021 ਦੇ ਪਹਿਲੇ ਦਿਨ, ਅੱਜ ਰਾਸ਼ਟਰਪਤੀ ਦੇ ਸੰਬੋਧਨ ਤੋਂ ਪਹਿਲਾਂ, ਵਿਰੋਧੀ ਪਾਰਟੀਆਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਵਿਰੋਧੀ ਪਾਰਟੀਆਂ ਦੇ ਨਾਲ ਅਜਿਹੀਆਂ ਪਾਰਟੀਆਂ ਵੀ ਸ਼ਾਮਲ ਸਨ ਜੋ ਪਹਿਲਾਂ ਐਨ ਡੀ ਏ ਦਾ ਹਿੱਸਾ ਰਹੀਆਂ ਹਨ।
ਸੰਸਦ ਦੇ ਬਾਹਰ ਕੁਝ ਨੇਤਾਵਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਪੋਸਟਰ ਦਿਖਾਏ। ਇਸਦੇ ਨਾਲ ਹੀ ‘ਕਿਸਾਨਾਂ ਦੇ ਨਾਲ ਆਓ’ ਦੇ ਨਾਅਰੇ ਵੀ ਲਗਾਏ ਗਏ। ਦੱਸ ਦਈਏ ਕਿ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦੇ ਰਵਾਇਤੀ ਭਾਸ਼ਣ ਨਾਲ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਆਰਐਲਪੀ ਦੇ ਸੰਸਦ ਮੈਂਬਰ ਹਨੂਮਾਨ ਬੈਨੀਵਾਲ ਨੇ ਸੰਸਦ ਦੇ ਬਾਹਰ ਰਾਜਨਾਥ ਸਿੰਘ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥਾਂ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਵਾਲੇ ਬੈਨਰ ਸਨ।
ਇਸ ਦੇ ਨਾਲ ਹੀ ਰਾਜਨਾਥ ਦੇ ਸਾਹਮਣੇ ਕਿਸਾਨਾਂ ਨਾਲ ਆਉਣ ਲਈ ਨਾਅਰੇਬਾਜ਼ੀ ਕੀਤੀ ਗਈ। ਦੱਸ ਦੇਈਏ ਕਿ ਦੋਵੇਂ ਪਾਰਟੀਆਂ ਪਹਿਲਾਂ ਐਨਡੀਏ ਦਾ ਹਿੱਸਾ ਸਨ। ਦੋਵਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਛੱਡ ਦਿੱਤੀ। ਖੱਬੀਆਂ ਪਾਰਟੀਆਂ ਨੇ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਵੀ ਕੀਤਾ। ਖੱਬੇ ਆਗੂ ਖੇਤੀਬਾੜੀ ਕਾਨੂੰਨ ਵਾਪਸ ਲਵੋ ਆਵਾਜ਼ ਸੁਣੋ ਕਿਸਾਨਾਂ ਦੇ ਪੋਸਟਰ ਵਿਖਾਏ।