ਭਲਕੇ ਪੰਜਾਬ ਅਤੇ ਹਰਿਆਣਾ ਵਿੱਚ ਨੈਸ਼ਨਲ ਹਾਈਵੇਅ ਜਾਮ ਕਰਨਗੇ ਕਿਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਆਗੂ ਅਭਿਮੰਨਿਊ ਕੋਹਾੜ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਕੀਤਾ ਜਾਵੇਗਾ ਪ੍ਰਦਰਸ਼ਨ

Punjabi News

ਬਠਿੰਡਾ ਥਰਮਲ ਚੌਕ ਅਤੇ ਹਰੀਕੇ-ਅੰਮ੍ਰਿਤਸਰ ਰੋਡ, ਧਾਰ (ਪਾਨੀਪਤ),ਹਾਂਸੀ ਅਤੇ ਭਾਵਦੀਨ ਟੋਲ ਸਿਰਸਾ ਰਹੇਗਾ ਬੰਦ 
ਅਮਿਤ ਸ਼ਾਹ ਦੀ ਹਰਿਆਣਾ ਰੈਲੀ ਦੇ ਚਲਦੇ ਕੀਤਾ ਗਿਆ ਸੀ ਕਿਸਾਨ ਆਗੂ ਨੂੰ ਗ੍ਰਿਫ਼ਤਾਰ 
ਚੰਡੀਗੜ੍ਹ :
ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਦੀ ਗ੍ਰਿਫ਼ਤਾਰੀ ਕਾਰਨ ਕਿਸਾਨ ਜਥੇਬੰਦੀਆਂ ਵਿਚ ਰੋਸ ਦਾ ਮਾਹੌਲ ਹੈ। ਐਤਵਾਰ ਸ਼ਾਮ ਨੂੰ ਸਿਰਸਾ ਦੀ ਜਾਟ ਧਰਮਸ਼ਾਲਾ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਹੰਗਾਮੀ ਮੀਟਿੰਗ ਹੋਈ। ਜਿਸ 'ਚ ਫੈਸਲਾ ਕੀਤਾ ਗਿਆ ਕਿ ਇਸ ਦੇ ਵਿਰੋਧ 'ਚ ਭਲਕੇ ਹਰਿਆਣਾ 'ਚ 3 ਥਾਵਾਂ 'ਤੇ ਅਤੇ ਪੰਜਾਬ 'ਚ 2 ਥਾਵਾਂ 'ਤੇ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਵਿਰੋਧ ਕਰਨ ਵਾਲੇ ਲੰਬੜਦਾਰ ਨੂੰ ਨਸ਼ਾ ਤਸਕਰਾਂ ਨੇ ਉਤਾਰਿਆ ਮੌਤ ਦੇ ਘਾਟ

ਬੀ.ਕੇ.ਈ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ 28 ਜਨਵਰੀ ਦਿਨ ਸ਼ਨੀਵਾਰ ਨੂੰ ਸੋਨੀਪਤ ਪੁਲਿਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਲਈ ਕਿਸਾਨ ਆਗੂ ਅਭਿਮੰਨਿਊ ਕੋਹਾੜ ਸਮੇਤ ਕਈ ਕਿਸਾਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ। ਇਸ ਦੇ ਰੋਸ ਵਜੋਂ ਭਲਕੇ 30 ਜਨਵਰੀ ਨੂੰ 12 ਵਜੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਦੋਵੇਂ ਰਾਜਾਂ ਵਿੱਚ ਰੋਡ ਜਾਮ ਕਰਨਗੇ।

ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਤਿੰਨ ਥਾਵਾਂ ’ਤੇ ਧਾਰ (ਪਾਨੀਪਤ), ਮਯਦ ਟੋਲ ਹਾਂਸੀ, ਭਾਵਦੀਨ ਟੋਲ ਸਿਰਸਾ ’ਤੇ ਸੜਕ ਜਾਮ ਕੀਤੀ ਜਾਵੇਗੀ। ਜਦੋਂ ਕਿ ਪੰਜਾਬ ਵਿੱਚ ਬਠਿੰਡਾ ਥਰਮਲ ਚੌਕ ਅਤੇ ਹਰੀਕੇ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ਦੋ ਥਾਵਾਂ ’ਤੇ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਦੀ ਰਿਹਾਈ ਤੱਕ ਸੜਕ ਜਾਮ ਦਾ ਪ੍ਰੋਗਰਾਮ ਜਾਰੀ ਰਹੇਗਾ।

ਇਹ ਵੀ ਪੜ੍ਹੋ:  ਕਰੀਬ 2.03 ਕਰੋੜ ਰੁਪਏ ਦੀ ਲਾਗਤ ਨਾਲ ਰੋਪੜ ਜ਼ਿਲ੍ਹੇ ਨੂੰ ਮਿਲੇਗੀ ਸੀਵਰੇਜ ਅਤੇ ਜਲ ਸਪਲਾਈ ਦੀ ਸਹੂਲਤ :ਡਾ. ਇੰਦਰਬੀਰ ਸਿੰਘ ਨਿੱਜਰ

ਔਲਖ ਨੇ ਸਿਰਸਾ ਖੇਤਰ ਦੇ ਕਿਸਾਨਾਂ ਨੂੰ ਸੋਮਵਾਰ ਨੂੰ ਸਿਰਸਾ 'ਚ ਹੋਣ ਵਾਲੇ ਕਿਸਾਨਾਂ ਦੇ ਅਰਧ ਨਗਨ ਪ੍ਰਦਰਸ਼ਨ ਬਾਰੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਰਧ ਨਗਨ ਅਤੇ ਪੁਤਲਾ ਫੂਕਣ ਦਾ ਪ੍ਰਦਰਸ਼ਨ ਇਸ ਦੇ ਨਿਰਧਾਰਤ ਸਮੇਂ 'ਤੇ ਕੀਤਾ ਜਾਵੇਗਾ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਢਾ, ਮੰਗਲ ਸਿੰਘ ਸੰਧੂ, ਜਸਵੀਰ ਸਿੰਘ ਝਾਮਕਾ, ਕੁਲਵਿੰਦਰ ਸਿੰਘ ਰਟੌਲ, ਸੋਹਣ ਸਿੰਘ, ਜਰਨੈਲ ਸਿੰਘ ਰਤੀਆ, ਗੁਰਦਾਸ ਸਿੰਘ ਲੱਖਾਵਾਲੀ, ਪ੍ਰਕਾਸ਼ ਮਮੇਰਾ, ਜਗਵੀਰ ਸਿੰਘ ਚਹਿਲ, ਅੰਗਰੇਜ ਸਿੰਘ ਕੋਟਲੀ, ਪਿੰਦਾ ਕਾਹਲੋਂ ਆਦਿ ਹਾਜ਼ਰ ਸਨ।