Himachal Pradesh News: ਦੋ ਵੱਖ-ਵੱਖ ਹਾਦਸਿਆਂ 'ਚ 3 ਨੌਜਵਾਨਾਂ ਦੀ ਮੌਤ; ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਪਲਟਿਆ ਟੈਂਪੂ ਟ੍ਰੈਵਲਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਮਲਾ ’ਚ ਕਾਰ ਦੀ ਟੱਕਰ ਕਾਰਨ ਗਈ ਮੋਟਰਸਾਈਕਲ ਸਵਾਰ ਦੀ ਜਾਨ

3 youths died in two separate accidents

Himachal Pradesh News: ਹਿਮਾਚਲ ਪ੍ਰਦੇਸ਼ 'ਚ ਦੋ ਵੱਖ-ਵੱਖ ਹਾਦਸਿਆਂ 'ਚ 3 ਨੌਜਵਾਨਾਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਡੀ ਦੇ ਪੁਲ-ਘਰਾਟ ਵਿਖੇ ਵਾਪਰਿਆ। ਇਥੇ ਮੋਟਰਸਾਈਕਲ ਦੀ ਟੈਂਪੂ ਟ੍ਰੈਵਲਰ ਨਾਲ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਸੇ ਸਮੇਂ, ਟ੍ਰੈਵਲਰ ਸੜਕ 'ਤੇ ਪਲਟ ਗਿਆ, ਜਿਸ ਕਾਰਨ ਤਿੰਨ ਤੋਂ ਚਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਦੂਜੇ ਪਾਸੇ ਸ਼ਿਮਲਾ ਦੇ ਘਨਹੱਟੀ 'ਚ ਬੀਤੀ ਸ਼ਾਮ ਇਕ ਬਾਈਕ ਅਤੇ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਇਸ 'ਚ ਵੀ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਮੰਡੀ ਕਸਬੇ ਦੇ ਪੁਲ-ਘਰਾਟ 'ਚ ਦੁਪਹਿਰ ਕਰੀਬ 12.30 ਵਜੇ ਦੋ ਨੌਜਵਾਨ ਮੋਟਰਸਾਈਕਲ 'ਤੇ ਜਾ ਰਹੇ ਸਨ ਅਤੇ ਟੈਂਪੂ ਟ੍ਰੈਵਲਰ ਨਾਲ ਟਕਰਾ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਦਸੇ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਜ਼ਖਮੀ ਹਾਲਤ 'ਚ 108 ਐਂਬੂਲੈਂਸ ਰਾਹੀਂ ਜ਼ੋਨਲ ਹਸਪਤਾਲ ਮੰਡੀ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਨੌਜਵਾਨ ਮੰਡੀ ਦੇ ਬਲਹ ਇਲਾਕੇ ਦੇ ਦੱਸੇ ਜਾ ਰਹੇ ਹਨ।

ਮ੍ਰਿਤਕਾਂ ਦੀ ਪਛਾਣ ਹਰੀਸ਼ (21) ਅਤੇ ਲਲਿਤ (20) ਵਜੋਂ ਹੋਈ ਹੈ। ਲਲਿਤ ਪਦੀਘਾਟ ਪੰਚਾਇਤ ਦੇ ਪ੍ਰਧਾਨ ਵਿਧੀ ਚੰਦਰ ਦਾ ਪੁੱਤਰ ਸੀ ਅਤੇ ਹਰੀਸ਼ ਚੈਲਚੌਕ ਪਿੰਡ ਦਾ ਵਸਨੀਕ ਸੀ। ਇਸ ਦੇ ਨਾਲ ਹੀ ਟ੍ਰੈਵਲਰ 'ਚ ਸਵਾਰ ਤਿੰਨ ਤੋਂ ਚਾਰ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ।

ਉਥੇ ਹੀ ਸ਼ਿਮਲਾ ਦੇ ਘਨਹੱਟੀ ਇਲਾਕੇ 'ਚ ਬੀਤੀ ਸ਼ਾਮ ਸ਼ਿਮਲਾ ਤੋਂ ਘਰ ਜਾ ਰਹੇ ਇਕ ਮੋਟਰਸਾਈਕਲ ਸਵਾਰ ਦੀ ਆਲਟੋ ਕਾਰ ਐਚਪੀ03ਏ-4400 ਨਾਲ ਟੱਕਰ ਹੋ ਗਈ। ਇਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਨ ਦੇ ਰਹਿਣ ਵਾਲੇ ਸ਼ਰਾਹ ਵਜੋਂ ਹੋਈ ਹੈ।

 (For more Punjabi news apart from Himachal Pradesh News 3 youths died in two separate accidents, stay tuned to Rozana Spokesman)