ਮਹਾਂਕੁੰਭ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਤੁਰੰਤ ਫ਼ੌਜ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ... ਅਖਿਲੇਸ਼ ਯਾਦਵ ਨੇ ਯੋਗੀ ਤੋਂ ਮੰਗਿਆ ਅਸਤੀਫ਼ਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ, ਵਿਰੋਧੀ ਪਾਰਟੀਆਂ ਨੇ ਇਸ ਹਾਦਸੇ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। 

Akhilesh Yadav demands Yogi's resignation

 

 

Akhilesh Yadav Demands Yogi's Resignation: ਪ੍ਰਯਾਗਰਾਜ ਮਹਾਂਕੁੰਭ ਮੇਲਾ 2025 ਦੌਰਾਨ ਮੌਨੀ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਸੰਗਮ ਵਿਖੇ ਭਗਦੜ ਮਚਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। 70 ਤੋਂ ਵੱਦ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ, ਵਿਰੋਧੀ ਪਾਰਟੀਆਂ ਨੇ ਇਸ ਹਾਦਸੇ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। 

ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਰਤੀ ਫ਼ੌਜ ਬੁਲਾਉਣ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਹੈ ਕਿ ਜੋ ਲੋਕ ਵਿਸ਼ਵ ਪੱਧਰੀ ਪ੍ਰਣਾਲੀ ਦਾ ਦਾਅਵਾ ਕਰ ਰਹੇ ਸਨ, ਉਨ੍ਹਾਂ ਨੂੰ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਅਖਿਲੇਸ਼ ਯਾਦਵ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਕਿਹਾ ਹੈ, "ਮਹਾਂਕੁੰਭ ਵਿੱਚ ਆਏ ਸੰਤਾਂ ਅਤੇ ਸ਼ਰਧਾਲੂਆਂ ਵਿੱਚ ਪ੍ਰਣਾਲੀ ਵਿੱਚ ਵਿਸ਼ਵਾਸ ਮੁੜ ਸਥਾਪਿਤ ਕਰਨ ਲਈ, ਇਹ ਜ਼ਰੂਰੀ ਹੈ ਕਿ ਮਹਾਂਕੁੰਭ ​ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਤੁਰਤ ਯੂਪੀ ਸਰਕਾਰ ਦੀ ਬਜਾਏ ਫ਼ੌਜ ਨੂੰ ਸੌਂਪ ਦਿੱਤਾ ਜਾਵੇ।"

ਹੁਣ ਜਦੋਂ 'ਵਿਸ਼ਵ ਪੱਧਰੀ ਵਿਵਸਥਾ’ ਸਥਾਪਤ ਕਰਨ ਦੇ ਦਾਅਵਿਆਂ ਪਿੱਛੇ ਸੱਚਾਈ ਸਾਹਮਣੇ ਆ ਗਈ ਹੈ, ਤਾਂ ਜਿਹੜੇ ਲੋਕ ਇਹ ਦਾਅਵੇ ਅਤੇ ਝੂਠਾ ਪ੍ਰਚਾਰ ਕਰ ਰਹੇ ਸਨ, ਉਨ੍ਹਾਂ ਨੂੰ ਇਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।"