Narendra Modi: PM ਮੋਦੀ ਨੇ ਭਾਰਤ ਵਿੱਚ ਲਾਈਵ ਕੰਸਰਟ ਦੀ ਸਫ਼ਲਤਾ ਬਾਰੇ ਕਹੀਆਂ ਇਹ ਗੱਲਾਂ, ਕੋਲਡਪਲੇ ਦਾ ਵੀ ਕੀਤਾ ਜ਼ਿਕਰ
Narendra Modi: ਸੂਬਿਆਂ ਤੇ ਨਿੱਜੀ ਖੇਤਰਾਂ ਨੂੰ ਲਾਈਵ ਕੰਸਰਟ ਲਈ ਈਵੈਂਟ ਮੈਨੇਜਮੈਂਟ, ਕਲਾਕਾਰ, ਸੁਰੱਖਿਆ ਤੇ ਹੋਰ ਪ੍ਰਬੰਧਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਵਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ ਮੇਕ ਇਨ ਓਡੀਸ਼ਾ ਕਨਕਲੇਵ 2025 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਤੁਸੀਂ ਮੁੰਬਈ ਅਤੇ ਅਹਿਮਦਾਬਾਦ ਵਿੱਚ ਹੋਏ ਕੋਲਡਪਲੇ ਕੰਸਰਟ ਦੀਆਂ ਸ਼ਾਨਦਾਰ ਤਸਵੀਰਾਂ ਦੇਖੀਆਂ ਹੋਣਗੀਆਂ, ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਲਾਈਵ ਕੰਸਰਟ ਦਾ ਕਿੰਨਾ ਸਕੋਪ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੁਸੀਂ ਮੁੰਬਈ ਅਤੇ ਕਰਾਚੀ ਵਿੱਚ ਹੋਏ ਕੋਲਡਪਲੇ ਕੰਸਰਟ ਦੀਆਂ ਸ਼ਾਨਦਾਰ ਤਸਵੀਰਾਂ ਦੇਖੀਆਂ ਹਨ। ਇਹ ਸਪੱਸ਼ਟ ਹੈ ਕਿ ਭਾਰਤ ਵਿੱਚ ਲਾਈਵ ਕੰਸਰਟ ਲਈ ਬਹੁਤ ਸਾਰੀਆਂ ਸੰਭਾਵਨਾ ਹੈ। ਦੁਨੀਆ ਭਰ ਦੇ ਵੱਡੇ ਕਲਾਕਾਰ ਭਾਰਤ ਵੱਲ ਆਕਰਸ਼ਿਤ ਹੋ ਰਹੇ ਹਨ... ਮੈਨੂੰ ਉਮੀਦ ਹੈ ਕਿ ਸੂਬੇ ਅਤੇ ਨਿੱਜੀ ਖੇਤਰ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਹੁਨਰ 'ਤੇ ਧਿਆਨ ਦੇਣਗੇ। ਲਾਈਵ ਕੰਸਰਟ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਹੋ ਰਿਹਾ ਹੈ।
ਮੈਂ ਸੂਬਿਆਂ ਅਤੇ ਨਿੱਜੀ ਖੇਤਰ ਨੂੰ ਕੰਸਰਟ ਅਰਥਚਾਰੇ ਲਈ ਲੋੜੀਂਦੇ ਬੁਨਿਆਦੀ ਢਾਂਚੇ 'ਤੇ ਧਿਆਨ ਦੇਣ ਦੀ ਅਪੀਲ ਕਰਦਾ ਹੈ। ਭਾਵੇਂ ਉਹ ਇਵੈਂਟ ਮੈਨੇਜਮੈਂਟ ਹੋਵੇ, ਕਲਾਕਾਰਾਂ ਦੀ ਗਰੂਮਿੰਗ ਹੋਵੇ, ਸੁਰੱਖਿਆ ਜਾਂ ਹੋਰ ਪ੍ਰਬੰਧ ਹੋਣ। ਭਾਰਤ ਵਿੱਚ ਆਗਾਮੀ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਅਗਲੇ ਮਹੀਨੇ, ਭਾਰਤ ਪਹਿਲੀ ਵਾਰ ਵਿਸ਼ਵ ਆਡੀਓ ਵਿਜ਼ੂਅਲ ਸੰਮੇਲਨ ਜਾਂ ਵੇਵਜ਼ ਦੀ ਮੇਜ਼ਬਾਨੀ ਕਰੇਗਾ। ਇਹ ਇੱਕ ਵੱਡਾ ਸਮਾਗਮ ਹੋਵੇਗਾ, ਜੋ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਦੁਨੀਆ ਦੇ ਸਾਹਮਣੇ ਦਿਖਾਏਗਾ। ਸੂਬੇ ਇਸ ਤਰ੍ਹਾਂ ਦੇ ਸਮਾਗਮਾਂ ਤੋਂ ਹੋਣ ਵਾਲਾ ਮਾਲੀਆ ਅਤੇ ਲੋਕਾਂ ਵਿੱਚ ਪੈਦਾ ਹੋਈ ਧਾਰਨਾ ਵੀ ਅਰਥਚਾਰੇ ਦੇ ਵਾਧੇ ਵਿੱਚ ਯੋਗਦਾਨ ਪਾਵੇਗਾ।