ਬੰਗਲੁਰੂ ’ਚ ਨੇਪਾਲੀ ਜੋੜਾ 18 ਕਰੋੜ ਰੁਪਏ ਦੀ ਨਕਦੀ ਅਤੇ ਸੋਨਾ ਲੈ ਕੇ ਭੱਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਫ਼ਰਾਰ, ਪੁਲਿਸ ਨੇ ਮਾਮਲਾ ਕੀਤਾ ਦਰਜ

Nepali couple absconds with Rs 18 crore cash and gold

ਬੰਗਲੁਰੂ: ਬੰਗਲੁਰੂ ਵਿੱਚ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਨੇਪਾਲੀ ਘਰੇਲੂ ਕਰਮਚਾਰੀ ਜੋੜੇ ਨੇ ਯਮਾਲੁਰੂ ਵਿੱਚ ਇੱਕ ਬਿਲਡਰ ਦੇ ਘਰੋਂ ਕਥਿਤ ਤੌਰ ’ਤੇ 18 ਕਰੋੜ ਰੁਪਏ ਦੇ ਸੋਨਾ, ਹੀਰੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਇਹ ਚੋਰੀ ਉਸ ਸਮੇਂ ਹੋਈ, ਜਦੋਂ ਪਰਿਵਾਰ ਕੁਝ ਘੰਟਿਆਂ ਲਈ ਘਰੋਂ ਬਾਹਰ ਗਿਆ ਸੀ। ਇਸ ਦੌਰਾਨ ਲਾਕਰ ਤੋੜ ਦਿੱਤੇ ਗਏ, ਸੀਸੀਟੀਵੀ ਦੀ ਬਿਜਲੀ ਕੱਟ ਦਿੱਤੀ ਗਈ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੁਣ ਫਰਾਰ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।