ਅਸਲਮ ਵਾਨੀ ਨੂੰ 14 ਅਗੱਸਤ ਤਕ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਭੇਜਿਆ
ਦਿੱਲੀ ਦੀ ਇਕ ਅਦਾਲਤ ਨੇ ਕਥਿਤ ਹਵਾਲਾ ਕਾਰੋਬਾਰੀ ਮੁਹੰਮਦ ਅਸਲਮ ਵਾਨੀ ਨੂੰ 14 ਅਗੱਸਤ ਤਕ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਭੇਜ ਦਿਤਾ ਹੈ।
ਨਵੀਂ ਦਿੱਲੀ, 6 ਅਗੱਸਤ : ਦਿੱਲੀ ਦੀ ਇਕ ਅਦਾਲਤ ਨੇ ਕਥਿਤ ਹਵਾਲਾ ਕਾਰੋਬਾਰੀ ਮੁਹੰਮਦ ਅਸਲਮ ਵਾਨੀ ਨੂੰ 14 ਅਗੱਸਤ ਤਕ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਭੇਜ ਦਿਤਾ ਹੈ। ਉਸ ਨੂੰ ਇਕ ਦਹਾਕਾ ਪੁਰਾਣੇ ਕਾਲਾ ਧਨ ਚਿੱਟਾ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਵਿਚ ਕਸ਼ਮੀਰੀ ਵੱਖਵਾਦੀ ਆਗੂ ਸ਼ਬੀਰ ਸ਼ਾਹ ਵੀ ਨਾਮਜ਼ਦ ਹੈ।
ਅਸਲਮ ਵਾਨੀ ਨੂੰ ਅੱਜ ਸਵੇਰੇ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਪਿੱਛੋਂ ਮੈਟਰੋਪਾਲੀਟਨ ਮੈਜਿਸਟ੍ਰੇਟ ਸੁਮਿਤ ਦਾਸ ਸਾਹਮਣੇ ਪੇਸ਼ ਕੀਤਾ ਗਿਆ। ਜੱਜ ਨੇ ਜਾਂਚ ਏਜੰਸੀ ਨੂੰ ਪੁੱਛ ਪੜਤਾਲ ਕਰਨ ਦੀ ਇਜਾਜ਼ਤ ਦੇ ਦਿਤੀ। ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦਸਿਆ ਕਿ ਅਸਲਮ ਵਾਨੀ ਜਾਂਚ ਵਿਚ ਸ਼ਾਮਲ ਨਹੀਂ ਹੋਇਆ ਜਿਸ ਪਿੱਛੋਂ ਬਗ਼ੈਰ ਸਮੇਂ ਵਾਲਾ ਗ਼ੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ। ਬਗ਼ੈਰ ਸਮੇਂ ਵਾਲੇ ਜ਼ਮਾਨਤੀ ਵਾਰੰਟ ਦਾ ਮਤਲਬ ਹੁੰਦਾ ਹੈ ਇਸ ਦੀ ਤਾਮੀਲ ਕਰਨ ਦੀ ਕੋਈ ਸਮਾਂ ਹੱਦ ਨਹੀਂ ਹੁੰਦੀ।
(ਏਜੰਸੀ)