ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ' ਦਾ ਦੋਸ਼, ਆਈਸੀਆਈਸੀਆਈ ਤੇ ਵੀਡੀਓਕਾਨ 'ਚ ਹੋਈ ਵੱਡੀ ਡੀਲ
ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੇ ਸੀਈਓ ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦਾ ਗੰਭੀਰ ਦੋਸ਼ ਲੱਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ
ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੇ ਸੀਈਓ ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦਾ ਗੰਭੀਰ ਦੋਸ਼ ਲੱਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਦਸੰਬਰ 2008 ਵਿਚ ਵੀਡੀਓਕਾਨ ਸਮੂਹ ਦੇ ਮਾਲਕ ਵੇਣੂਗੋਪਾਲ ਧੂਤ ਨੇ ਬੈਂਕ ਦੀ ਸੀਈਓ ਅਤੇ ਐਮਡੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਨਾਲ ਮਿਲ ਕੇ ਇਕ ਕੰਪਨੀ ਬਣਾਈ ਸੀ।
65 ਕਰੋੜ ਦੀ ਕੰਪਨੀ 9 ਲੱਖ ਵਿਚ ਵੇਚੀ, ਫਿਰ ਇਸ ਕੰਪਨੀ ਨੂੰ 64 ਕਰੋੜ ਦਾ ਲੋਨ ਦਿਤਾ ਗਿਆ। ਲੋਨ ਦੇਣ ਵਾਲੀ ਕੰਪਨੀ ਵੇਣੂਗੋਪਾਲ ਧੂਤ ਨੇ ਕੀਤੀ ਸੀ। ਬਾਅਦ ਵਿਚ ਇਸ ਕੰਪਨੀ ਦਾ ਮਾਲਿਕਾਨਾ ਹੱਕ ਮਹਿਜ਼ 9 ਲੱਖ ਰੁਪਏ ਵਿਚ ਉਸ ਟਰੱਸਟ ਨੂੰ ਸੌਂਪ ਦਿਤਾ ਗਿਆ, ਜਿਸ ਦੀ ਕਮਾਨ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੇ ਹੱਥਾਂ ਵਿਚ ਸੀ।
ਖ਼ਬਰਾਂ ਮੁਤਾਬਕ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਦੀਪਕ ਕੋਚਰ ਨੂੰ ਇਸ ਕੰਪਨੀ ਦਾ ਟ੍ਰਾਂਸਫਰ ਵੇਣੂਗੋਪਾਲ ਦੁਆਰਾ ਆਈਸੀਆਈਸੀਆਈ ਬੈਂਕ ਵਲੋਂ ਵੀਡੀਓਕਾਨ ਗਰੁੱਪ ਨੂੰ 3250 ਕਰੋੜ ਰੁਪਏ ਦਾ ਲੋਨ ਮਿਲਣ ਦੇ ਛੇ ਮਹੀਨੇ ਦੇ ਬਾਅਦ ਕੀਤਾ ਗਿਆ। ਲੋਨ ਦਾ 86 ਫ਼ੀਸਦੀ 2017 ਵਿਚ ਐਨਪੀਏ ਐਲਾਨ ਕਰ ਦਿਤਾ ਗਿਆ। ਇਸ ਲੋਨ ਦਾ 86 ਫ਼ੀਸਦੀ ਯਾਨੀ ਲਗਭਗ 2810 ਕਰੋੜ ਰੁਪਏ ਦੀ ਰਾਸ਼ੀ ਨੂੰ ਜਮ੍ਹਾਂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ 2017 ਵਿਚ ਵੀਡੀਓਕਾਨ ਦੇ ਖ਼ਾਤੇ ਨੂੰ ਬੈਂਕ ਨੇ ਐਨਪੀਏ ਐਲਾਨ ਕਰ ਦਿਤਾ ਗਿਆ।
ਮਾਮਲੇ ਵਿਚ ਜਾਂਚ ਏਜੰਸੀ ਧੂਤ ਕੋਚਰ ਆਈਸੀਆਈਸੀਆਈ ਦੇ ਵਿਚਕਾਰ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਚੰਦਾ ਕੋਚਰ ਨੂੰ ਨੀਰਵ ਮੋਦੀ ਮਾਮਲੇ ਵਿਚ ਵੀ ਜਾਂਚ ਏਜੰਸੀ ਨੇ ਪੁੱਛਗਿੱਛ ਦੇ ਲਈ ਸੰਮਨ ਜਾਰੀ ਕੀਤਾ ਸੀ। ਉਧਰ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਬੈਂਕ ਨੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਬੋਰਡ ਨੂੰ ਬੈਂਕ ਦੇ ਐਮਡੀ ਅਤੇ ਸੀਈਓ ਚੰਦਾ ਕੋਚਰ 'ਤੇ ਪੂਰਾ ਭਰੋਸਾ ਹੈ।
ਸਾਰੇ ਤੱਥਾਂ ਨੂੰ ਦੇਖਣ ਤੋਂ ਬਾਅਦ ਬੋਰਡ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਭਾਈ-ਭਤੀਜਾਵਾਦ ਅਤੇ ਹਿਤਾਂ ਦੇ ਟਕਰਾਅ ਸਮੇਤ ਭ੍ਰਿਸ਼ਟਾਚਹਾਰ ਦੀਆਂ ਜੋ ਅਫ਼ਵਾਹਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ। ਇਸ ਤਰ੍ਹਾਂ ਦੀਆਂ ਅਫ਼ਵਾਹਾਂ ਆਈਸੀਆਈਸੀਆਈ ਦੀ ਸ਼ਾਖ਼ ਨੂੰ ਖ਼ਰਾਬ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ।