ਇਲਾਜ ਲਈ ਏਮਜ਼ ਭਰਤੀ ਹੋਣਗੇ ਲਾਲੂ ਯਾਦਵ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ। ਬੁੱਧਵਾਰ ਨੂੰ ਰਾਜੇਂਦਰ ਇੰਸਟੀਚਿਊਟ
ਰਾਂਚੀ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ। ਬੁੱਧਵਾਰ ਨੂੰ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਦੇ ਮੈਡੀਕਲ ਬੋਰਡ ਦੀ ਸਿਫ਼ਾਰਸ਼ 'ਤੇ ਝਾਰਖੰਡ ਸਰਕਾਰ ਦੇ ਗ੍ਰਹਿ ਵਿਭਾਗ ਨੇ ਲਾਲੂ ਦੇ ਏਮਜ਼ ਲਿਜਾਣ ਨੂੰ ਹਰੀ ਝੰਡੀ ਦਿਤੀ ਸੀ।
ਇਜਾਜ਼ਤ ਮਿਲਣ ਤੋਂ ਬਾਅਦ ਲਾਲੂ ਯਾਦਵ ਨੂੰ ਸ਼ਾਮ ਕਰੀਬ ਚਾਰ ਵਜੇ ਰਿਮਸ ਤੋਂ ਰਾਂਚੀ ਸਟੇਸ਼ਨ ਲਿਜਾਇਆ ਗਿਆ ਜਿੱਥੋਂ ਸਵਾ ਛੇ ਵਜੇ ਰਾਜਧਾਨੀ ਐਕਸਪ੍ਰੈੱਸ ਰਾਹੀਂ ਦਿੱਲੀ ਰਵਾਨਾ ਹੋਏ ਸਨ।
ਜਾਣਕਾਰੀ ਅਨੁਸਾਰ ਲਾਲੂ ਯਾਦਵ ਰਾਂਚੀ ਤੋਂ ਅੱਜ ਸਵੇਰੇ 11:38 ਮਿੰਟ 'ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇ। ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਸਮੇਤ ਰਾਜਦ ਦੇ ਕਈ ਨੇਤਾ ਸਟੇਸ਼ਨ 'ਤੇ ਪਹੁੰਚੇ।
ਲਾਲੂ ਯਾਦਵ ਨਾਲ ਵਿਧਾਇਕ ਭੋਲਾ ਯਾਦਵ, ਝਾਰਖੰਡ ਰਾਜਦ ਦੀ ਪ੍ਰਧਾਨ ਅੰਨਾਪੂਰਨਾ ਦੇਵੀ, ਅਸਗਰ ਅਲੀ, ਕਾਮੇਸ਼ਵਰ, ਜਨਾਰਦਨ, ਸੰਜੇ ਸਿੰਘ ਅਤੇ ਰਮਾ ਤਿੱਗਾ ਵੀ ਹਨ। ਲਾਲੂ ਦੀ ਸੁਰੱਖਿਆ ਵਿਚ ਸੁਰੱਖਿਆ ਕਰਮੀ ਵੀ ਉਨ੍ਹਾਂ ਨਾਲ ਹਨ।