ਚੰਗਾ ਹੈ ਕਿ ਮੀਡੀਆ ਮੇਰੇ ਵਿਰੁਧ ਨਫ਼ਰਤ ਫੈਲਾ ਕੇ ਅਪਣੀ ਰੋਜ਼ੀ-ਰੋਟੀ ਚਲਾ ਰਿਹੈ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਬਾਰੇ ਝੂਠੀਆਂ ਕਹਾਣੀਆਂ ਬਣਾ ਕੇ ਉਹ ਅਪਣੀ ਰੋਜ਼ੀ-ਰੋਟੀ ਚਲਾ ਰਹੇ ਹਨ

Rahul Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਅੰਗਮਈ ਤਰੀਕੇ ਨਾਲ ਮੀਡੀਆ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਮੀਡੀਆ ਤੱਥਾਂ ਨੂੰ ਤੋੜ-ਮਰੋੜ ਕੇ ਉਨ੍ਹਾਂ ਵਿਰੁਧ ਨਫ਼ਰਤ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਬਾਰੇ ਝੂਠੀਆਂ ਕਹਾਣੀਆਂ ਬਣਾ ਕੇ ਉਹ ਅਪਣੀ ਰੋਜ਼ੀ-ਰੋਟੀ ਚਲਾ ਰਹੇ ਹਨ।  ਰਾਹੁਲ ਨੇ ਮੀਡੀਆ ਬਾਰੇ ਪੋਰਟਲ ਕੋਬਰਾ ਪੋਸਟ ਦੇ ਤਾਜ਼ਾ ਸਟਿੰਗ ਆਪਰੇਸ਼ਨ ਦਾ ਹਵਾਲਾ ਦਿਤਾ।

ਉਨ੍ਹਾਂ ਟਵੀਟ ਕੀਤਾ ਕਿ ਉਹ ਮੀਡੀਆ ਨਾਲ ਕਦੇ ਵੀ ਨਫ਼ਰਤ ਨਹੀਂ ਕਰ ਸਕਦੇ ਜੋ ਝੂਠੀਆਂ ਖ਼ਬਰਾਂ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਉਨ੍ਹਾਂ ਵਿਰੁਧ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਮੀਡੀਆ ਲਈ ਇਹ ਸਿਰਫ਼ ਇਕ ਕਾਰੋਬਾਰ ਹੈ। ਨਫ਼ਰਤ ਵੀ ਇਕ ਕੀਮਤ ਤਕ ਵੀ ਵਿਕਦੀ ਹੈ ਜਿਵੇਂ ਕੋਬਰਾਪੋਸਟ ਨੇ ਇਕ ਟੀਵੀ ਸ਼ੋਅ ਨੂੰ ਬੇਨਕਾਬ ਕੀਤਾ ਹੈ। (ਪੀ.ਟੀ.ਆਈ.)