ਨਰਮਦਾ ਬਚਾਉ ਅੰਦੋਲਨ : ਮੇਧਾ ਪਾਟੇਕਰ ਤੇ ਪੰਜ ਹੋਰਨਾਂ ਨੂੰ ਹਿਰਾਸਤ 'ਚ ਲਿਆ
ਨਰਮਦਾ ਬਚਾਉ ਅੰਦੋਲਨ ਦੀ ਆਗੂ ਅਤੇ ਸਮਾਜ ਸੇਵੀ ਮੇਧਾ ਪਾਟੇਕਰ ਨੂੰ ਅੱਜ ਧਾਰ ਪੁਲਿਸ ਨੇ ਪੰਜ ਹੋਰਨਾਂ ਸਾਥੀਆਂ ਸਣੇ ਹਿਰਾਸਤ ਵਿਚ ਲੈ ਲਿਆ। ਮੇਧਾ ਪਾਟੇਕਰ ਅਤੇ ਉਨ੍ਹਾਂ ਦੇ
ਇੰਦੌਰ, 7 ਅਗੱਸਤ : ਨਰਮਦਾ ਬਚਾਉ ਅੰਦੋਲਨ ਦੀ ਆਗੂ ਅਤੇ ਸਮਾਜ ਸੇਵੀ ਮੇਧਾ ਪਾਟੇਕਰ ਨੂੰ ਅੱਜ ਧਾਰ ਪੁਲਿਸ ਨੇ ਪੰਜ ਹੋਰਨਾਂ ਸਾਥੀਆਂ ਸਣੇ ਹਿਰਾਸਤ ਵਿਚ ਲੈ ਲਿਆ। ਮੇਧਾ ਪਾਟੇਕਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਰਦਾਰ ਸਰੋਵਰ ਪ੍ਰਾਜੈਕਟ ਵਿਚਲੀਆਂ ਬੇਨਿਯਮੀਆਂ ਦੇ ਮੁੱਦੇ 'ਤੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਪ੍ਰਾਜੈਕਟ ਕਾਰਨ ਪ੍ਰਭਾਵਤ ਸੈਂਕੜੇ ਪਰਵਾਰਾਂ ਵਲੋਂ ਪ੍ਰਗਟਾਏ ਜਾ ਰਹੇ ਰੋਸ ਕਾਰਨ ਪੁਲਿਸ ਦਾ ਭਾਰੀ ਬੰਦੋਬਸਤ ਕੀਤਾ ਗਿਆ ਸੀ। ਪੁਲਿਸ ਦੀ ਗੱਡੀ ਵਿਚ ਬਿਠਾਏ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਧਾ ਪਾਟੇਕਰ ਨੇ ਕਿਹਾ, ''ਮੱਧ ਪ੍ਰਦੇਸ਼ ਸਰਕਾਰ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਜੋ ਪਿਛਲੇ 12 ਦਿਨ ਤੋਂ ਸ਼ਾਂਤਮਈ ਤਰੀਕੇ ਨਾਲ ਭੁੱਖ ਹੜਤਾਲ ਕਰ ਰਹੇ ਸਨ। ਮੋਦੀ ਸਰਕਾਰ ਅਤੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੇ ਬਗ਼ੈਰ ਕਿਸੇ ਗੱਲਬਾਤ ਤੋਂ ਇਕਪਾਸੜ ਕਾਰਵਾਈ ਕੀਤੀ ਹੈ ਅਤੇ ਅਸੀ ਸਮਝਦੇ ਹਾਂ ਕਿ ਇਹ ਮਹਾਤਮਾ ਗਾਂਧੀ ਦੇ ਸੁਪਨਿਆਂ ਦੀ ਹਤਿਆ ਹੈ।'' (ਏਜੰਸੀ)