ਪੀ.ਐਨ.ਬੀ. ਘੋਟਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈ.ਡੀ. ਵਲੋਂ ਨੀਰਵ ਮੋਦੀ ਦਾ ਸਹਿਯੋਗੀ ਗ੍ਰਿਫ਼ਤਾਰ

Mehul Choksi

ਈ.ਡੀ. ਨੇ 12 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੀ.ਐਨ.ਬੀ. ਘੋਟਾਲੇ ਦੀ ਜਾਂਚ ਸਬੰਧੀ ਹੀਰਾ ਵਪਾਰੀ ਨੀਰਵ ਮੋਦੀ ਦੀ ਇਕ ਫ਼ਰਮ ਦੇ ਉਪ-ਪ੍ਰਧਾਨ ਅਤੇ ਉਸ ਦੇ ਕਰੀਬੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ਫ਼ਾਇਰਸਟਾਰ ਗਰੁੱਪ ਦੇ ਉਪ-ਪ੍ਰਧਾਨ ਸ਼ਿਆਮ ਸੁੰਦਰ ਵਾਧਵਾ ਨੂੰ ਕੱਲ੍ਹ ਰਾਤ ਮਨੀ-ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਧਵਾ ਨੂੰ ਨੀਰਵ ਦਾ ਕਰੀਬੀ ਭਰੋਸੇਮੰਦ ਦਸਿਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਉਹ ਨੀਰਵ ਮੋਦੀ ਕਰੀਬੀ ਸੰਪਰਕ 'ਚ ਹੈ ਤੇ ਉਹ ਨੀਰਵ ਮੋਦੀ ਦੇ ਇਸ਼ਾਰੇ 'ਤੇ ਉਸ ਦੀ ਮਦਦ ਲਈ ਮਨੀ-ਲਾਂਡਰਿੰਗ 'ਚ ਵੀ ਸ਼ਾਮਲ ਹੈ।

ਇਸ ਮਾਮਲੇ 'ਚ ਈ.ਡੀ. ਦੀ ਇਹ ਪਹਿਲੀ ਗ੍ਰਿਫ਼ਤਾਰੀ ਹੈ। ਵਾਧਵਾ ਨੂੰ ਅੱਜ ਮੁੰਬਈ ਦੀ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਵਾਧਵਾ ਘੋਟਾਲੇ ਦੀ ਸੱਚਾਈ ਉਜਾਗਰ ਕਰਨ 'ਚ ਉਸ ਦੀ ਮਦਦ ਕਰੇਗਾ। ਦੋਸ਼ ਹੈ ਕਿ ਉਹ ਪੁੱਛਗਿੱਛ ਦੌਰਾਨ ਏਜੰਸੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੇ ਦੋ ਫ਼ਰਮ ਗਠਿਤ ਕਰਨ ਲਈ ਕਾਗਜ਼ੀ ਕੰਮਕਾਜ ਕਰਨ ਦੀ ਗੱਲ ਕਬੂਲੀ ਹੈ। ਏਜੰਸੀ ਨੇ ਪੰਜਾਬ ਨੈਸ਼ਨਲ ਬੈਂਕ 'ਚ ਕਥਿਤ ਧੋਖਾਧੜ੍ਹੀ ਦੀ ਜਾਂਚ ਦੇ ਸਿਲਸਿਲੇ 'ਚ ਨੀਰਵ ਮੋਦੀ ਤੇ ਉਸ ਦੇ ਮਾਮਾ ਅਤੇ ਗੀਤਾਂਜਲੀ ਜੇਮਜ਼ ਦੇ ਪ੍ਰਮੋਟਰ ਮੇਹੁਲ ਚੌਕਰੀ ਵਿਰੁਧ ਮਨੀ ਲਾਂਡਰਿੰਗ ਸਬੰਧੀ ਦੋ ਐਫ਼.ਆਈ.ਆਰ. ਦਰਜ ਕੀਤੀਆਂ ਹਨ।    (ਏਜੰਸੀ)