ਅਮਰੀਕਾ ਵਿਚ ਨਸਲੀ ਨਫ਼ਰਤ ਦਾ ਸੱਭ ਤੋਂ ਵੱਧ ਨਿਸ਼ਾਨਾ ਬਣਦੇ ਹਨ ਸਿੱਖ
ਵਾਸ਼ਿੰਗਟਨ, 7 ਅਗੱਸਤ : ਅਮਰੀਕਾ ਵਿਚ ਸਿੱਖ ਆਗੂਆਂ ਨੇ ਕਿਹਾ ਹੈ ਕਿ ਦੇਸ਼ ਵਿਚ ਨਸਲੀ ਹਮਲਿਆਂ ਦੀਆਂ ਘਟਨਾਵਾਂ ਦਾ ਸੱਭ ਤੋਂ ਵੱਧ ਨਿਸ਼ਾਨਾ ਸਿੱਖ ਬਣਦੇ ਹਨ।
ਵਾਸ਼ਿੰਗਟਨ, 7 ਅਗੱਸਤ : ਅਮਰੀਕਾ ਵਿਚ ਸਿੱਖ ਆਗੂਆਂ ਨੇ ਕਿਹਾ ਹੈ ਕਿ ਦੇਸ਼ ਵਿਚ ਨਸਲੀ ਹਮਲਿਆਂ ਦੀਆਂ ਘਟਨਾਵਾਂ ਦਾ ਸੱਭ ਤੋਂ ਵੱਧ ਨਿਸ਼ਾਨਾ ਸਿੱਖ ਬਣਦੇ ਹਨ। ਸਿੱਖ ਪੋਲੀਟਿਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ''ਅਸੀ ਅਮਰੀਕਾ ਵਿਚ ਸਥਿਤ ਗੁਰਦੁਆਰਿਆਂ ਨੂੰ ਸੁਰੱਖਿਅਤ ਰੱਖਣ ਦਾ ਹਰ ਸੰਭਵ ਯਤਨ ਕੀਤਾ ਹੈ ਅਤੇ ਹਰ ਤਰ੍ਹਾਂ ਦੇ ਅਹਿਤਿਆਤੀ ਕਦਮ ਚੁੱਕੇ ਹਨ ਪਰ ਅਮਰੀਕੀ ਸਕੂਲਾਂ ਵਿਚ ਨਸਲੀ ਅਪਰਾਧ ਅਤੇ ਨਸਲੀ ਵਿਤਕਰੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਿਚ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।''
ਵਿਸਕੌਨਸਿਨ ਸੂਬੇ ਦੇ ਓਕ ਕ੍ਰੀਕ ਸ਼ਹਿਰ ਵਿਚ ਇਕ ਸਿਰਫਿਰੇ ਗੋਰੇ ਵਲੋਂ ਕੀਤੀ ਗੋਲੀਬਾਰੀ ਦੌਰਾਨ ਮਾਰੇ ਗਏ ਸਿੱਖਾਂ ਨੂੰ ਯਾਦ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਹੋਰਨਾਂ ਸਿੱਖ ਆਗੂਆਂ ਨੇ ਵੀ ਗੁਰਿੰਦਰ ਸਿੰਘ ਖ਼ਾਲਸਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, ''ਨਫ਼ਰਤ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਨਾ ਹੀ ਇਸ ਦਾ ਕੋਈ ਚਿਹਰਾ ਹੁੰਦਾ ਹੈ। ਫਿਰ ਵੀ ਅਸੀ ਪੰਜ ਸਾਲ ਪਹਿਲਾਂ ਨਫ਼ਰਤ ਦੀ ਇੰਤਹਾ ਵੇਖੀ ਜਦੋਂ ਇਕ ਗੋਰੇ ਨੇ ਗੁਰਦੁਆਰੇ ਵਿਚ ਜਾ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।''
ਬੁਲਾਰਿਆਂ ਵਿਚ ਸੇਵਾ ਮੁਕਤ ਪੁਲਿਸ ਅਫ਼ਸਰ ਬਰਾਇਨ ਮਰਫ਼ੀ ਵੀ ਸ਼ਾਮਲ ਸੀ ਜਿਸ ਨੇ 15 ਗੋਲੀਆਂ ਲੱਗਣ ਦੇ ਬਾਵਜੂਦ ਹਤਿਆਰੇ ਨੂੰ ਕਾਬੂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਜ਼ਿੰਦਗੀ ਵਰਗਾ ਅਨਮੋਲ ਤੋਹਫ਼ਾ ਤੁਹਾਡੇ ਤੋਂ ਖੋਹ ਲਿਆ ਜਾਂਦਾ ਹੈ, ਤੁਸੀਂ ਇਸ ਨੂੰ ਮੁੜ ਹਾਸਲ ਨਹੀਂ ਕਰ ਸਕਦੇ।'' ਉਨ੍ਹਾਂ ਕਿਹਾ ਕਿ 2012 ਦੀ ਘਟਨਾ ਦੌਰਾਨ ਮਾਰੇ ਗਏ ਸਿੱਖਾਂ ਦੇ ਆਵਾਜ਼ ਅੱਜ ਵੀ ਸਾਡੇ ਦਰਮਿਆਨ ਮੌਜੂਦ ਹੈ। (ਪੀਟੀਆਈ)