ਕਰੋਨਾ ਵਾਇਰਸ ਨੂੰ ਲੈ ਕੇ ਜੇਕਰ ਤੁਹਾਡੇ ਵੀ ਹਨ ਇਹ ਸਵਾਲ, ਤਾਂ ਜਰੂਰ ਪੜ੍ਹੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੱਥੇ ਕਰੋਨਾ ਵਾਇਰਸ ਦਿਨੋਂ-ਦਿਨ ਤੇਜ਼ੀ ਨਾਲ ਲੋਕਾਂ ਵਿਚ ਫੈਲਦਾ ਜਾ ਰਿਹਾ ਹੈ

coronavirus

ਜਿੱਥੇ ਕਰੋਨਾ ਵਾਇਰਸ ਦਿਨੋਂ-ਦਿਨ ਤੇਜ਼ੀ ਨਾਲ ਲੋਕਾਂ ਵਿਚ ਫੈਲਦਾ ਜਾ ਰਿਹਾ ਹੈ ਇੱਥੇ ਹੀ ਲੋਕਾਂ ਵਿਚ ਇਸ ਵਾਇਰਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ। ਹਾਲਾਂਕਿ ਇਸ ਬਾਰੇ ਵਿਸ਼ਵ ਸਿਹਤ ਸੰਗਠਨ (WHO) ਦੇ ਵੱਲੋਂ ਸਮੇਂ-ਸਮੇਂ ਨਿਰਦੇਸ਼ ਵੀ ਜ਼ਾਰੀ ਕੀਤੇ ਜਾਂਦੇ ਹਨ ਪਰ ਹਾਲੇ ਵੀ ਕਈ ਲੋਕਾਂ ਦੇ ਮਨ ਵੀ ਇਸ ਬਾਰੇ ਕਈ ਸਵਾਲ ਹਨ । ਇਸ ਲਈ ਅੱਜ ਕਰੋਨਾ ਵਾਇਰਸ ਤੇ ਲੋਕਾਂ ਦੇ ਇਨ੍ਹਾਂ ਸਵਾਲਾਂ ਦੀ ਸਚਾਈ ਨੂੰ ਜਾਣਦੇ ਹਾਂ।

ਸਵਾਲ- ਮੌਸਮ ਦਾ ਵਾਇਰਸ ਤੇ ਕੋਈ ਅਸਰ ਪੈਂਦਾ ਹੈ?

ਉਤਰ- ਮੌਸਮ ਦਾ ਵਾਇਰਸ ਨਾਲ ਕੋਈ ਵੀ ਮਤਲਬ ਨਹੀਂ ਇਹ ਲੋਕਾਂ ਦਾ ਬਸ ਇਕ ਵਹਿਮ ਹੈ ਕਿਉਂਕਿ ਲੋਕਾਂ ਦੇ ਸਰੀਰ ਦਾ ਸਧਾਰਨ ਤਾਪਮਾਨ 36.5 ਤੋਂ 37 ਡੀਗਰੀ ਤੱਕ ਰਹਿੰਦਾ ਹੈ ਇਸ ਲਈ ਆਪਣੇ ਸਰੀਰ ਦੀ ਸਫਾਈ ਤੇ ਜਿਆਦਾ ਧਿਆਨ ਦਿਓ।

ਸਵਾਲ- ਹੈਂਡਸੈਨੀਟਾਈਜ਼ਰ ਹੱਥਾਂ ਦੀ ਸਫਾਈ ਲਈ ਕਾਰਗਰ ਨਹੀਂ ਹੈ?

ਉਤਰ- ਕਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਆਪਣੇ ਹੱਥਾਂ ਨੂੰ ਐਲਕੋਹਲ ਅਧਾਰਿਤ ਸਾਬਣ ਜਾਂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਅਦ ਵਿਚ ਤੋਲੀਏ ਜਾਂ ਫਿਰ ਡਰਾਇਅਰ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।

ਸਵਾਲ- ਕੀ ਮਾਸਕ ਲਗਾ ਕੇ ਕਰੋਨਾ ਤੋਂ ਬਚਿਆ ਜਾ ਸਕਦਾ ਹੈ?

ਉਤਰ- ਕੋਈ ਵੀ ਸਰਜੀਕਲ ਮਾਸਕ ਨੂੰ ਇਸ ਤਰ੍ਹਾਂ ਡਜ਼ਾਇਨ ਨਹੀਂ ਕੀਤਾ ਜਾਂਦਾ ਕਿ ਉਹ ਵਾਇਰਲ ਪਾਰਿਕਲ ਨੂੰ ਬਲੌਕ ਕਰ ਸਕੇ, ਪਰ ਇਹ ਇਨਫੈਕਟਿਡ ਵਿਅਕਤੀ ਨੂੰ ਵਾਇਰਸ ਫੈਲਾਉਣ ਤੋਂ ਰੋਕ ਸਕਦਾ ਹੈ।

ਸਵਾਲ-ਗਰਮ ਪਾਣੀ ਨਾਲ ਨਹਾਉਂਣ ਤੇ ਕਰੋਨਾ ਵਾਇਰਸ ਦਾ ਅਸਰ ਖਤਮ ਹੋ ਸਕਦਾ ਹੈ?

ਉਤਰ- ਇਹ ਅਜਿਹਾ ਵਾਇਰਸ ਹੈ ਜਿਸ ਨੂੰ ਗਰਮ ਪਾਣੀ ਨਾਲ ਨਹੀਂ ਰੋਕਿਆ ਜਾ ਸਕਦਾ । ਇਸ ਲਈ ਗਰਮ-ਠੰਢੇ ਪਾਣੀ ਦੇ ਵਹਿਮ ਨੂੰ ਛੱਡ ਕੇ ਸਾਨੂੰ ਸਾਫ-ਸਫਾਈ ਤੇ ਧਿਆਨ ਦੇਣਾ ਚਾਹੀਦਾ ਹੈ।

ਸਵਾਲ-ਕੀ ਮੱਛਰ ਦੇ ਕੱਟਣ ਨਾਲ ਵੀ ਫੈਲਦਾ ਹੈ ਕਰੋਨਾ ?

ਉਤਰ- ਹਾਲੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲੀਆ ਕਿ ਮੱਛਰਾਂ ਦੇ ਕੱਟਣ ਨਾਲ ਕਰੋਨਾ ਫੈਲਦਾ ਹੈ। ਬਲਕਿ ਇਹ ਇਕ ਹਵਾਂ ਵਿਚੋਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਵਾਲਾ ਵਾਇਰਸ ਹੈ । ਜਦੋਂ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਹਵਾ ਵਿਚ ਖੰਘ ਦਾ ਜਾਂ ਛਿੱਕ ਦਾ ਹੈ ਤਾਂ ਉਸ ਨਾਲ ਉਹ ਵਾਇਰਸ ਹਵਾ ਵਿਚ ਫੈਲ ਕੇ ਦੂਜੇ ਵਿਅਕਤੀ ਤੱਕ ਪਹੁੰਚਦਾ ਹੈ।

ਸਵਾਲ-ਸਾਬਣ ਨਾਲੋਂ ਸੈਨੀਟਾਈਜ਼ਰ ਹੈ ਵਧਆ?

ਜਵਾਬ – ਸੈਨੀਟਾਇਜ਼ਰ ਨਾਲੋਂ ਸਾਬਣ ਇਕ ਵਧੀਆ ਵਿਕਲਪ ਹੈ ਕਿਉਕਿ ਸਾਬਣ ਨਾਲ ਹੱਥ ਧੋਣ ਸਮੇਂ ਵਾਇਰਸ ਕੇਵਬ ਮਰ ਹੀ ਨਹੀਂ ਜਾਂਦਾ ਬਲਕਿ ਧੋਤਾ ਵੀ ਜਾਂਦਾ ਹੈ।

ਸਵਾਲ- ਵਿਟਾਮਿਨ-C ਰੋਕ ਸਕਦੈ ਕਰੋਨਾ?

ਜਵਾਬ- ਵਿਟਾਮਿਨ-C ਇਮਿਉਨਟਿ ਸਿਸਟਮ ਨੂੰ ਮਜਬੂਤ ਕਰਦਾ ਹੈ ਪਰ ਹਾਲੇ ਤੱਕ ਇਹ ਨਹੀਂ ਸਾਹਮਣੇ ਆਇਆ ਕਿ ਇਸ ਨਾਲ ਕਰੋਨਾ ਵਾਇਰਸ ਘੱਟ ਹੁੰਦਾ ਹੈ ਜਾਂ ਖਤਮ ਹੋ ਜਾਂਦਾ ਹੈ।

ਸਵਾਲ-ਗਊਮੂਤਰ ਕਰੋਨਾ ਤੋ ਬਚਾ ਸਕਦਾ ਹੈ?

ਜਵਾਬ- ਭਾਰਤ ਵਿਚ ਕਈ ਲੋਕਾਂ ਦਾ ਕਹਿਣਾ ਹੈ ਕਿ ਗਊਮੂਤਰ ਨਾਲ ਕਰੋਨਾ ਵਾਇਰਸ ਠੀਕ ਹੋ ਸਕਦਾ ਹੈ ਪਰ ਡਾਕਟਰਾਂ ਦੇ ਵੱਲੋਂ ਹਾਲੇ  ਤੱਕ ਇਸ ਦਾ ਕੋਈ ਠੋਸ ਪ੍ਰਮਾਣ ਸਾਹਮਣੇ ਨਹੀਂ ਆਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।