ਉਮੀਦ ਦੀ ਕਿਰਨ, ਇਗਲੈਂਡ ਅਤੇ ਰੂਸ ਨੇ ਤਿਆਰ ਕੀਤਾ ਕਰੋਨਾ ਦਾ ਟੀਕਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਰੂਸ ਅਤੇ ਇੰਗਲੈਂਡ ਨੇ ਕਰੋਨਾ ਵਾਇਰਸ ਦੇ ਖਾਤਮੇ ਦਾ ਇਕ ਟੀਕਾ ਤਿਆਰ ਕਰ ਲਿਆ ਹੈ

coronavirus

ਨਵੀਂ ਦਿੱਲੀ : ਪੂਰੀ ਦੁਨੀਆਂ ਵਿਚ ਮੌਤਾਂ ਦਾ ਕਹਿਰ ਪਾਉਣ ਵਾਲੇ ਕਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ਼ ਨਹੀਂ ਮਿਲਿਆ । ਪਰ ਹੁਣ ਰੂਸ ਅਤੇ ਇੰਗਲੈਂਡ ਨੇ ਕਰੋਨਾ ਵਾਇਰਸ ਦੇ ਖਾਤਮੇ ਦਾ ਇਕ ਟੀਕਾ ਤਿਆਰ ਕਰ ਲਿਆ ਹੈ। ਇਸ ਵਿਚ ਵਧੀਆ ਗੱਲ ਇਹ ਹੈ ਕਿ ਦੋਵਾਂ ਦੇ ਤਿਆਰ ਕੀਤੇ ਟੀਕਿਆਂ ਦੇ ਨਤੀਜ਼ੇ ਕਾਫੀ ਆਸਾਜਨਕ ਆ ਰਹੇ ਹਨ। ਦੱਸ ਦੱਈਏ ਕਿ ਇਹ ਟੀਕਾ ਇੰਗਲੈਂਡ ਦੀ ਆਕਸਫੋਡ ਯੂਨੀਵਰਸਿਟੀ ਨੇ ਤਿਆਰ ਕੀਤਾ ਹੈ। ਜਿਸ ਤੋਂ ਬਾਅਦ ਹੁਣ 18-55 ਸਾਲ ਦੇ ਲੋਕਾਂ ਤੇ ਇਸ ਟੀਕੇ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ChAdOx nCoV-19 ਨਾਮਕ ਦਵਾਈ ਨੂੰ ਇੰਗਲੈਂਡ ਦੀ ਦਵਾ-ਅਥਾਰਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਉਧਰ ਰੂਸ ਨੇ ਵੀ ਇਸ ਖ਼ਤਰਨਾਕ ਵਾਇਰਸ ਦਾ ਇਕ ਟੀਕਾ ਤਿਆਰ ਕੀਤਾ ਹੈ ਪਰ ਇਸ ਦੇ ਟਰਾਇਲ ਹਾਲੇ ਜਾਨਵਰਾਂ ਉਪਰ ਕਰਕੇ ਦੇਖੇ ਜਾ ਰਹੇ ਹਨ।

ਜਿਸ ਤੋਂ ਬਾਅਦ ਇਸ ਦੇ ਵੀ ਜਲਦ ਹੀ ਲਾਂਚ ਹੋਣ ਦੀ ਉਮੀਦ ਹੈ। ਡਿਉਕ ਯੂਨੀਵਰਸਿਟੀ ਦੇ ਪ੍ਰਮੁੱਖ ਯੋਨਾਥਨ ਕਿਬਕ ਦਾ ਕਹਿਣਾ ਹੈ ਕਿ ਇਕ ਬਾਰ ਟੀਕੇ ਨੂੰ ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਇਸ ਦੇ ਰੀਐਕਸ਼ਨ ਨੂੰ ਧਿਆਨ ਵਿਚ ਰੱਖਣਾ ਜਰੂਰੀ ਹੁੰਦਾ ਹੈ। ਦੱਸ ਦੱਈਏ ਕਿ ਭਾਵੇ ਬਹੁਤ ਸਾਰੇ ਦੇਸ਼ਾਂ ਵਿਚ ਇਸ ਟੀਕੇ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਸਾਰੇ ਸੁਰੱਖਿਆ ਮਾਪਦੰਡਾਂ ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਨੂੰ ਲੋਕਾਂ ਲਈ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਟੀਕੇ ਦੀ ਕੀਮਤ ਵੀ ਕਾਫੀ ਹੋ ਸਕਦੀ ਹੈ ਜਿਸ ਕਾਰਨ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਆਪਣੇ ਆਪ ਵਿਚ ਇਕ ਵੱਡੀ ਚੁਣੋਤੀ ਹੈ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ ਹੁਣ ਤੱਕ 663,928 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 27,364 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।