ਕਰੋਨਾ ਖਿਲਾਫ਼ ਲੜਨ ਲਈ ਕ੍ਰਿਸਟੀਆਨੋ ਰੋਨਾਲਡੋ ਨੇ ਪਾਇਆ ਵੱਡਾ ਯੋਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੇਸੀ ਨੇ ਕਰੋਨਾ ਵਾਇਰਸ ਨਾਲ ਲੜਨ ਦੇ ਲਈ ਬਾਰਸਲੋਨਾ ਦੇ ਇਕ ਹਸਪਤਾਲ ਵਿਚ 10 ਲੱਖ ਯੂਰੋ ਮਤਲਬ ਕਿ 8 ਕਰੋੜ ਰੁਪਏ ਦਾ ਦਾਨ ਦਿੱਤਾ

coronavirus

ਕਰੋਨਾ ਵਾਇਰਸਸ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਪਹਿਲਾਂ ਹੀ ਵੱਡੇ-ਵੱਡੇ ਫਿਲਮ ਸਟਾਰ, ਰਾਜਨਿਤਿਕ ਲੋਕ ਅਤੇ ਖਿਡਾਰੀ ਅੱਗੇ ਆ ਰਹੇ ਹਨ ਉਥੇ ਹੀ ਹੁਣ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਤੇ ਉਨ੍ਹਾਂ ਦੇ ਮੈਨੇਜਰ ਜਾਰਜ ਮੇਂਡਿਸ ਕਰੋਨਾ ਵਾਇਰ ਦੇ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਦੇਣ ਲਈ ਮੇਡੀਰਾ ਸਿਹਤ ਵਿਭਾਗ ਨੂੰ ਪੰਜ ਵੈਟੀਲੇਟਰ ਦਾਨ ਵਿਚ ਦਿੱਤੇ ਹਨ। ਦੱਸ ਦੱਈਏ ਕਿ ਇਨ੍ਹਾਂ ਪੰਜ ਵੈਟੀਲੇਟਰਾਂ ਦੇ ਮਿਲਣ ਨਾਲ ਸਿਹਤ ਵਿਭਾਗ ਦੇ ਕੋਲ ਕੁਲ 99 ਵੈਟੀਲੇਟਰ ਹੋ ਜਾਣਗੇ। ਇਕ ਰਿਪੋਰਟ ਦੇ ਅਨੁਸਾਰ ਇਸ ਦੇਸ ਵਿਚ ਹੁਣ ਤੱਕ 100 ਕਰੀਬ ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਖਿਡਾਰੀਆਂ ਵੱਲੋਂ ਦਿੱਤਾ ਜਾਣ ਵਾਲਾ ਇਹ ਕੋਈ ਪਹਿਲਾ ਦਾਨ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਖਿਡਾਰੀ ਲਿਓਨਲ ਮੇਸੀ ਨੇ ਕਰੋਨਾ ਵਾਇਰਸ ਨਾਲ ਲੜਨ ਦੇ ਲਈ ਬਾਰਸਲੋਨਾ ਦੇ ਇਕ ਹਸਪਤਾਲ ਵਿਚ 10 ਲੱਖ ਯੂਰੋ ਮਤਲਬ ਕਿ 8 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਮੇਸੀ ਤੋਂ ਵੀ ਪਹਿਲਾਂ ਬਾਰਸਲੋਨਾ ਦੇ ਮੈਨੇਜਰ ਪੇਪ ਗਾਰਡੀਓਲਾ ਨੇ ਵੀ ਬਾਰਸਲੋਨਾ ਵਿਚ ਇਕ ਐਨਜੀਓ ਨੂੰ ਮੈਡੀਕਲ ਵਾਸਤੇ ਸਮਾਨ ਖ੍ਰੀਦਣ ਦੇ ਲਈ ਇਕ ਮੀਲਿਅਨ ਯੂਰੋ ਦਾਨ ਕੀਤੇ ਸੀ। ਦੱਸ ਦੱਈਏ ਹੁਣ ਤੱਕ ਪੂਰੀ ਦੁਨੀਆਂ ਵਿਚ 680,696 ਲੋਕ ਕਰੋਨਾ ਵਾਇਰਸ ਦੇ ਪ੍ਰਭਾਵ ਵਿਚ ਆ ਚੁੱਕ ਹਨ ਅਤੇ 27000 ਤੋਂ ਜ਼ਿਆਦਾ ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਭਾਰਤ ਵਿਚ ਵੀ ਹੁਣ ਤੱਕ 987 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 25 ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।