ਇੰਦੌਰ ਦੇ ਹਸਪਤਾਲ ‘ਚੋਂ ਭੱਜਿਆ ਕਰੋਨਾ ਦਾ ਮਰੀਜ਼, ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ 25 ਤੱਕ ਪਹੁੰਚ ਗਈ ਹੈ

india coronavirus

ਇੰਦੌਰ : ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ ਕੇ ਜਿੱਥੇ ਕੇਂਦਰ ਸਰਕਾਰ ਨੇ ਇਸ ਤੇ ਗੰਭੀਰ ਹੁੰਦਿਆਂ 21 ਦਿਨ ਦਾ ਲੌਕਡਾਊਨ ਕੀਤਾ ਹੈ ਉੱਥੇ ਹੀ ਕਈ ਅਜਿਹੇ ਵੀ ਲੋਕ ਹਨ ਜਿਹੜੇ ਇਸ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਜਿਨ੍ਹਾਂ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਲੋਕ ਇਲਾਜ਼ ਕਰਵਾਉਣ ਤੋਂ ਭੱਜ ਰਹੇ ਹਨ ਅਤੇ ਇਸ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਇਆ ਹੈ ਜਿੱਥੇ MRTB ਹਸਪਤਾਲ ਵਿਚ ਦਾਖਲ ਮਰੀਜ਼ ਸਾਰਿਆਂ ਨੂੰ ਚਖਮਾ ਦੇ ਕੇ ਭੱਜ ਗਿਆ ਹੈ। ਹਸਪਤਾਲ ਵਿਚੋਂ ਭੱਜੇ ਇਸ ਮਰੀਜ਼ ਦਾ ਨਾਂ ਸਾਜਿਦ ਹੈ ਅਤੇ ਉਸ ਦੀ ਉਮਰ 42 ਸਾਲ ਦੀ ਹੈ।

ਦੱਸ ਦੱਈਏ ਕਿ ਵੈਸੇ ਤਾਂ ਉਸ ਮਰੀਜ਼ ਨੂੰ ਹੁਣ ਫੜ ਲਿਆ ਗਿਆ ਹੈ ਪਰ ਉਸ ਨੂੰ ਫੜਨ ਵਿਚ ਪ੍ਰਸ਼ਾਸਨ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਉਸ ਨੂੰ ਫੜਨ ਲਈ ਕਰੀਬ ਪੰਜ ਘੰਟੇ ਦਾ ਸਮਾਂ ਲੱਗ ਗਿਆ। ਜ਼ਿਕਰਯੋਗ ਹੈ ਕਿ ਉਸ ਨੂੰ ਇੰਦੌਰ ਦੇ ਜਿਸ ਖਜਰਾਨ ਇਲਾਕੇ ਵਿਚੋਂ ਫੜਿਆ ਸੀ ਹੁਣ ਉਸ ਪੂਰੇ ਇਲਾਕੇ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਉਧਰ ਕਥਿਤ ਮਰੀਜ਼ ਨੇ ਸਿਹਤ ਵਿਭਾਗ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਧੀਆਂ ਪ੍ਰਬੰਧਾਂ ਨਾਲ ਇਲਾਜ਼ ਨਹੀਂ ਕੀਤਾ ਜਾਂਦਾ। ਦੱਸ ਦੱਈਏ ਕਿ ਭਾਂਵੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ ਪਰ ਹਾਲੇ ਵੀ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਜਿਸ ਨਾਲ ਭਾਰਤ ਵਿਚ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ 987 ਹੋ ਗਈ ਹੈ ਅਤੇ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ 25 ਤੱਕ ਪਹੁੰਚ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।