ਮਮਤਾ ਨੇ ਨੰਦੀਗਰਾਮ 'ਚ ਕੀਤਾ ਰੋਡ ਸ਼ੋਅ, ਸੁਵੇਂਦੂ ਅਧਿਕਾਰੀ ਨੂੰ ਕਿਹਾ 'ਘਰ ਕਾ ਨਾ ਘਾਟ ਕਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਮੰਨਿਆ ਜਾਂਦਾ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।

Mamata Banerjee

ਨੰਦੀਗ੍ਰਾਮ:ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਵਿਚਕਾਰ ਸਖਤ ਟੱਕਰ ਹੈ। ਅਜਿਹੀ ਸਥਿਤੀ ਵਿਚ ਹੁਣ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੋਟਿੰਗ ਦੇ ਦੂਜੇ ਪੜਾਅ ਲਈ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ,ਟੀਐਮਸੀ ਦੀ ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਆਪਣੇ ਹਲਕੇ ਨੰਦੀਗਰਾਮ ਵਿਚ ਵ੍ਹੀਲਚੇਅਰ 'ਤੇ ਰੋਡ ਸ਼ੋਅ ਕੀਤਾ। ਉਨ੍ਹਾਂ ਦਾ ਰੋਡ ਸ਼ੋਅ ਖੁਦੀਰਾਮ ਮੋੜ ਤੋਂ ਨੰਦੀਗਰਾਮ ਦੇ ਬਲਾਕ -2 ਵਿਚ ਠਾਕੁਰ ਚੌਕ ਤੱਕ ਹੋਇਆ। ਮਮਤਾ ਨੇ  ਸੁਵੇਂਦੂ ਅਧਿਕਾਰੀ ਨੂੰ ਕਿਹਾ ਕਿ ਉਸਦਾ ਹਾਲ 'ਘਰ ਕਾ ਨਾ ਘਾਟ ਕਾ' ਵਾਲਾ ਹੈ। ਇਹ ਹਾਲਤ ਉਨ੍ਹਾਂ ਦੀ BJP ਵਿਚ ਆਉਣ ਕਰਕੇ ਹੋਈ ਹੈ।