ਨੇਪਾਲ ਨੇ ਪ੍ਰਦੂਸ਼ਣ ਕਾਰਨ ਸਾਰੇ ਸਕੂਲ ਅਤੇ ਕਾਲਜ ਚਾਰ ਦਿਨਾਂ ਲਈ ਕੀਤੇ ਬੰਦ
ਹਵਾ ਦੀ ਕੁਆਲਟੀ ਵਿੱਚ ਆਈ ਖਰਾਬੀ ਕਾਰਨ ਸ਼ੁੱਕਰਵਾਰ ਤੱਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
Nepal's Ministry of Education
ਕਾਠਮੰਡੂ: ਨੇਪਾਲ ਦੇ ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਐਮਰਜੈਂਸੀ ਬੈਠਕ ਦੌਰਾਨ ਹਵਾ ਦੀ ਕੁਆਲਟੀ ਵਿੱਚ ਆਈ ਖਰਾਬੀ ਕਾਰਨ ਸ਼ੁੱਕਰਵਾਰ ਤੱਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ,ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਕ੍ਰਿਸ਼ਨ ਗੋਪਾਲ ਸ਼੍ਰੇਸ਼ਾ ਦੀ ਪ੍ਰਧਾਨਗੀ ਹੇਠ ਹੋਈ ਇਕ ਹੰਗਾਮੀ ਬੈਠਕ ਵਿਚ ਇਸ ਹਫ਼ਤੇ ਲਈ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ,ਮੰਤਰਾਲੇ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ।