Dehli News : ਭਾਰਤ ਨੇ ਭੂਚਾਲ ਪ੍ਰਭਾਵਤ ਮਿਆਂਮਾਰ ਦੀ ਮਦਦ ਲਈ ਸ਼ੁਰੂ ਕੀਤਾ ‘ਆਪਰੇਸ਼ਨ ਬ੍ਰਹਮਾ’
Dehli News : ਸੀ130ਜੇ ਫੌਜੀ ਜਹਾਜ਼ ਨੇ ਯੰਗੂਨ ’ਚ 15 ਟਨ ਰਾਹਤ ਸਮੱਗਰੀ ਪਹੁੰਚਾਈ
Delhi News in Punjabi : ਭਾਰਤ ਨੇ ਭੂਚਾਲ ਪੀੜਤ ਮਿਆਂਮਾਰ ਦੀ ਮਦਦ ਲਈ ਰਾਹਤ ਮਿਸ਼ਨ ‘ਆਪਰੇਸ਼ਨ ਬ੍ਰਹਮਾ’ ਸ਼ੁਰੂ ਕੀਤਾ ਹੈ। ਇਸ ਆਪਰੇਸ਼ਨ ਨੇ ਮਿਆਂਮਾਰ ਨੂੰ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਮਹੱਤਵਪੂਰਨ ਮਨੁੱਖੀ ਸਹਾਇਤਾ ਪਹੁੰਚਾਉਣੀ ਸ਼ੁਰੂ ਕੀਤੀ ਹੈ। ਸੀ130ਜੇ ਫੌਜੀ ਜਹਾਜ਼ ਨੇ ਯੰਗੂਨ ’ਚ 15 ਟਨ ਰਾਹਤ ਸਮੱਗਰੀ ਪਹੁੰਚਾਈ, ਜਿਸ ’ਚ ਤੰਬੂ, ਕੰਬਲ, ਖਾਣ ਲਈ ਤਿਆਰ ਭੋਜਨ, ਵਾਟਰ ਪਿਊਰੀਫਾਇਰ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਵਿਨਾਸ਼ਕਾਰੀ ਭੂਚਾਲ ’ਚ ਜਾਨਾਂ ਦੇ ਨੁਕਸਾਨ ’ਤੇ ਸਾਡੀ ਡੂੰਘੀ ਹਮਦਰਦੀ। ਇਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ ਭਾਰਤ ਇਸ ਮੁਸ਼ਕਲ ਘੜੀ ’ਚ ਮਿਆਂਮਾਰ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜਾ ਹੈ।’’
ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਹ ਵੀ ਦਸਿਆ ਕਿ ਭਾਰਤੀ ਜਲ ਫ਼ੌਜ ਦੇ ਜਹਾਜ਼ ਆਈ.ਐਨ.ਐਸ. ਸਤਪੁਰਾ ਅਤੇ ਆਈ.ਐਨ.ਐਸ. ਸਾਵਿਤਰੀ ਯੰਗੂਨ ਬੰਦਰਗਾਹ ਲਈ 40 ਟਨ ਵਾਧੂ ਸਹਾਇਤਾ ਲੈ ਕੇ ਜਾ ਰਹੇ ਹਨ, ਜਦਕਿ 80 ਮੈਂਬਰੀ ਐਨ.ਡੀ.ਆਰ.ਐਫ. ਖੋਜ ਅਤੇ ਬਚਾਅ ਟੀਮ ਨੂੰ ਮੁਹਿੰਮਾਂ ’ਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ।
ਤਾਲਮੇਲ ਵਾਲੀ ਪ੍ਰਤੀਕਿਰਿਆ ਇਸ ਸੰਕਟ ਦੌਰਾਨ ‘ਪਹਿਲੇ ਜਵਾਬ ਦੇਣ ਵਾਲੇ’ ਵਜੋਂ ਭਾਰਤ ਦੀ ਭੂਮਿਕਾ ਨੂੰ ਦਰਸਾਉਂਦੀ ਹੈ, ਜਿਸ ’ਚ ਹਵਾ ਅਤੇ ਸਮੁੰਦਰ ਵਲੋਂ ਹੋਰ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਟਿਪਣੀ ਕੀਤੀ, ‘‘ਆਪਰੇਸ਼ਨ ਬ੍ਰਹਮਾ ਚੱਲ ਰਿਹਾ ਹੈ। ਭਾਰਤ ਤੋਂ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ ਮਿਆਂਮਾਰ ਦੇ ਯੰਗੂਨ ਹਵਾਈ ਅੱਡੇ ’ਤੇ ਪਹੁੰਚ ਗਈ ਹੈ।’’ ਭਾਰਤੀ ਹਵਾਈ ਫੌਜ ਦੇ ਦੋ ਹੋਰ ਜਹਾਜ਼ਾਂ ਅਤੇ 60 ਪੈਰਾ-ਫੀਲਡ ਐਂਬੂਲੈਂਸਾਂ ਦੇ ਰਸਤੇ ’ਚ ਹਨ।
(For more news apart from India launches 'Operation Brahma' to help earthquake-hit Myanmar News in Punjabi, stay tuned to Rozana Spokesman)