ਦਿੱਲੀ 'ਚ ਏਮਸ ਦੇ ਰੈਜੀਡੈਂਟ ਡਾਕਟਰਾਂ ਨੇ ਖ਼ਤਮ ਕੀਤੀ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ (ਏਮਸ) ਦੇ ਰੈਜੀਡੈਂਟ ਡਾਕਟਰਾਂ ਨੇ ਪ੍ਰਸ਼ਾਸਨ ਨਾਲ ਕਈ ਦੌਰ ਦੀ ਮੀਟਿੰਗ ਤੋਂ ਬਾਅਦ ਤਿੰਨ ਤੋਂ ਜਾਰੀ ...

AIIMS Resident doctor strike closed

ਨਵੀਂ ਦਿੱਲੀ, ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ (ਏਮਸ) ਦੇ ਰੈਜੀਡੈਂਟ ਡਾਕਟਰਾਂ ਨੇ ਪ੍ਰਸ਼ਾਸਨ ਨਾਲ ਕਈ ਦੌਰ ਦੀ ਮੀਟਿੰਗ ਤੋਂ ਬਾਅਦ ਤਿੰਨ ਤੋਂ ਜਾਰੀ ਹੜਤਾਲ ਐਤਵਾਰ ਨੂੰ ਖ਼ਤਮ ਕਰ ਦਿਤੀ। ਉਹ ਇਕ ਸੀਨੀਅਰ ਡਾਕਟਰ ਵਲੋਂ ਅਪਣੇ ਇਕ ਸਹਿਕਰਮੀ ਨੂੰ ਥੱਪੜ ਮਾਰੇ ਜਾਣ ਦੇ ਵਿਰੋਧ ਵਿਚ ਹੜਤਾਨ 'ਤੇ ਬੈਠੇ ਸਨ। ਲਗਭਗ ਤਿੰਨ ਦਨਿ ਵਿਚ 400 ਤੋਂ ਜ਼ਿਆਦਾ ਰੂਟੀਨ ਵਿਚ ਹੋਣ ਵਾਲੀਆਂ ਸਰਜਰੀਆਂ ਨਹੀਂ ਹੋ ਸਕੀਆਂ। 

ਇਸ ਮਾਮਲੇ ਵਿਚ ਜਾਂਚ ਪੂਰੀ ਹੋਣ ਵਿਚ ਇਕ ਮਹੀਨੇ ਤਕ ਦਾ ਸਮਾਂ ਲੱਗ ਸਕਦਾ ਹੈ। ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਇਕ ਮੈਂਬਰ ਨੇ ਕਿਹਾ ਕਿ ਹੜਤਾਲ ਵਾਪਸ ਲੈ ਲਈ ਗਈ ਹੈ। ਅਸੀਂ ਡਾਕਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਸੋਮਵਾਰ ਨੂੰ ਕੰਮ 'ਤੇ ਪਰਤਣ ਤਾਕਿ ਹੜਤਾਲ ਦੀ ਵਜ੍ਹਾ ਨਾਲ ਰੱਦ ਕੀਤੇ ਗਏ ਅਪਰੇਸ਼ਨ ਕੀਤੇ ਜਾ ਸਕਣ। ਅਸੀਂ ਰੈਜੀਡੈਂਟ ਡਾਕਟਰ ਹਰ ਸੰਭਵ ਤਰੀਕੇ ਨਾਲ ਭਰਪਾਈ ਕਰਨਾ ਚਾਹੁੰਦੇ ਹਾਂ। 

ਏਮਸ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀ ਡਾਕਟਰਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹੜਤਾਲ ਵਾਪਸ ਲਈ ਗਈ ਹੈ। ਹੜਤਾਲ ਨੇ ਦੇਸ਼ ਦੇ ਪ੍ਰਮੁੱਖ ਹਸਪਤਾਲ ਵਿਚ ਤਿੰਨ ਦਿਨਾਂ ਤਕ ਸਿਹਤ ਸਹੂਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ। ਰੈਜੀਡੈਂਟ ਡਾਕਟਰ ਅਪਣੇ ਇਕ ਸਾਥੀ ਨੂੰ ਮਰੀਜ਼ਾਂ ਅਤੇ ਹੋਰ ਲੋਕਾਂ ਦੀ ਮੌਜੂਦਗੀ ਵਿਚ ਕਥਿਤ ਤੌਰ 'ਤੇ ਥੱਪੜ ਮਾਰਨ ਵਾਲੇ ਸੀਨੀਅਰ ਡਾਕਟਰ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਸਨ। 

ਇਹ ਸੀਨੀਅਰ ਡਾਕਟਰ ਹਸਪਤਾਲ ਵਿਚ ਇਕ ਵਿਭਾਗ ਦੇ ਮੁਖੀ ਹਨ ਅਤੇ ਰੈਜੀਡੈਂਟ ਡਾਕਟਰ ਨੂੰ ਥੱਪੜ ਮਾਰਨ ਨੂੰ ਲੈ ਕੇ ਉਨ੍ਹਾਂ ਨੇ ਕਲ ਲਿਖ਼ਤੀ ਮੁਆਫ਼ੀ ਮੰਗੀ ਸੀ। ਨਾਲ ਹੀ ਉਹ ਅੰਦਰੂਨੀ ਜਾਂਚ ਪੈਨਲ ਦੇ ਨਿਰਦੇਸ਼ 'ਤੇ ਛੁੱਟੀ 'ਤੇ ਚਲੇ ਗਏ ਹਨ। ਵਿਭਾਗ ਦੇ ਇਕ ਹੋਰ ਸੀਨੀਅਰ ਡਾਕਟਰ ਨੂੰ ਜਾਂਚ ਚਲਦੀ ਰਹਿਣ ਤਕ ਕਾਰਜਕਾਰੀ ਮੁਖੀ ਬਣਾਇਆ ਗਿਆ ਹੈ।

ਇਕ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੇ 30 ਸਹਿਕਰਮੀਆਂ ਨੇ ਸੀਨੀਅਰ ਡਾਕਟਰ ਵਿਰੁਧ ਸ਼ਿਕਾਇਤਾਂ ਦਿਤੀਆਂ ਹਨ। ਉਨ੍ਹਾਂ ਵਿਚੋਂ ਬਹੁਤ ਗੰਭੀਰ ਹਨ। ਉਨ੍ਹਾਂ 'ਤੇ ਮਹਿਲਾ ਰੈਜੀਡੈਂਟ ਡਾਕਟਰਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਕੁੱਝ ਮਾਮਲੇ 2013 ਦੇ ਹਨ।