ਸ਼ਰਧਾਲੂਆਂ ਲਈ ਖੁੱਲ੍ਹੇ ਕੇਦਾਰਨਾਥ ਦੇ ਦੁਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਦੇ ਕੇਦਾਰਨਾਥ ਮੰਦਰ ਦੇ ਦੁਆਰਾਂ ਦੇ ਅੱਜ ਖੁੱਲ੍ਹਦਿਆਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇੱਥੇ ਪਹੁੰਚ ਗਏ। ਇਹ ਦੁਆਰ ਛੇ ਮਹੀਨੇ ...

Kedarnath mandir open door for devotees

ਕੇਦਾਰਨਾਥ: ਉਤਰਾਖੰਡ ਦੇ ਕੇਦਾਰਨਾਥ ਮੰਦਰ ਦੇ ਦੁਆਰਾਂ ਦੇ ਅੱਜ ਖੁੱਲ੍ਹਦਿਆਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇੱਥੇ ਪਹੁੰਚ ਗਏ। ਇਹ ਦੁਆਰ ਛੇ ਮਹੀਨੇ ਦੀ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਖੋਲ੍ਹੇ ਗਏ ਹਨ। ਉਤਰਾਖੰਡ ਦੇ ਰਾਜਪਾਲ ਕੇ ਕੇ ਪਾਲ ਅਤੇ ਵਿਧਾਨ ਸਭਾ ਸਪੀਕਰ ਪ੍ਰੇਮ ਚੰਦ ਅਗਰਵਾਲ ਨੇ ਸਭ ਤੋਂ ਪਹਿਲਾਂ ਇੱਥੇ ਮੰਦਰ ਵਿਚ ਪੂਜਾ ਕੀਤੀ। 

ਰਾਵਲ ਭੀਮਾਸ਼ੰਕਰ ਲਿੰਗ ਨੇ ਸਵੇਰੇ 6:15 ਵਜੇ ਮੰਦਰ ਦੇ ਪ੍ਰਸ਼ਾਸਨ ਅਤੇ ਮੰਦਰ ਕਮੇਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਮੰਦਰ ਦੇ ਦੁਆਰ ਖੋਲ੍ਹੇ। ਬਾਬਾ ਕੇਦਾਰ ਦੀ ਮੂਰਤੀ ਨੂੰ ਉਖੀਮਠ ਦੇ ਓਮਕਾਰੇਸ਼ਵਰ ਮੰਦਰ ਤੋਂ ਫੁੱਲਾਂ ਨਾਲ ਸਜੀ ਪਾਲਕੀ ਵਿਚ ਲਿਆਂਦਾ ਗਿਆ।

ਸਰਦੀਆਂ ਵਿਚ ਉਮਕਾਰੇਸ਼ਵਰ ਮੰਦਰ ਵਿਚ ਹੀ ਬਾਬਾ ਦੀ ਪੂਜਾ ਕੀਤੀ ਜਾਂਦੀ ਹੈ। ਵੈਦਿਕ ਸ਼ਲੋਕਾਂ ਦੇ ਜਾਪ ਅਤੇ ਧਾਰਮਿਕ ਰੀਤੀ ਰਿਵਾਜ਼ਾਂ ਤਹਿਤ ਮੂਰਤੀ ਨੂੰ ਮੰਦਰ ਵਿਚ ਸਥਾਪਿਤ ਕੀਤਾ ਗਿਆ ਅਤੇ ਬਾਅਦ ਵਿਚ ਮੰਦਰ ਦੇ ਮੁੱਖ ਦੁਆਰਾ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ। 

ਕੇਦਰਾਨਾਥ ਦੁਆਰ ਦੇ ਅੱਜ ਖੁੱਲ੍ਹਣ ਤੋਂ ਬਾਅਦ ਹੁਣ ਕਲ ਨੂੰ ਬਦਰੀਨਾਥ ਮੰਦਰ ਦੇ ਦੁਆਰ ਖੁੱਲ੍ਹਣਗੇ। ਇਸੇ ਦੇ ਨਾਲ ਚਾਰ ਧਾਮ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਵੇਗੀ। ਯਮਨੋਤਰੀ-ਗੰਗੋਤਰੀ ਧਾਮ ਅਤੇ ਕੇਦਾਰਨਾਥ-ਬਦਰੀਨਾਥ ਧਾਮ ਦੇ ਦੁਆਰ ਖੁੱਲ੍ਹਣ ਵਿਚਾਰ 11 ਦਿਨਾਂ ਦੇ ਫ਼ਰਕ ਨੂੰ ਇਸ ਸਾਲ ਚਾਰ ਧਾਮ ਦੀ ਯਾਤਰਾ ਦੇ ਪ੍ਰਤੀ ਕੁੱਝ ਘੱਟ ਉਤਸ਼ਾਹ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁੱਝ ਦਿਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੰਦਰ ਦੇ ਦਰਸ਼ਨ ਲਈ ਆ ਸਕਦੇ ਹਨ। ਮੋਦੀ ਕੇਦਾਰਪੁਰੀ ਦੇ ਪੁਨਰਨਿਰਮਾਣ ਕੰਮ 'ਤੇ ਖ਼ੁਦ ਨਜ਼ਰ ਬਣਾਏ ਹੋਏ ਹਨ। ਸਹੂਲਤਾਂ ਵਿਚ ਸੁਧਾਰ ਦੇ ਨਾਲ ਹੀ ਸ਼ਰਧਾਲੂ ਇਸ ਵਾਰ ਸ਼ਿਵ ਭਗਵਾਨ 'ਤੇ ਰੱਖੇ ਲੇਜ਼ਰ ਸ਼ੋਅ ਸਮੇਤ ਕਈ ਨਵੇਂ ਆਕਰਸ਼ਣਾਂ ਦਾ ਵੀ ਆਨੰਦ ਲੈ ਸਕਣਗੇ। (ਏਜੰਸੀ)